ਵੈਲਿੰਗਟਨ, 22 ਅਕਤੂਬਰ – ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਕੋਵਿਡ -19 ਦਾ ਪ੍ਰਬੰਧਨ ਕਰਨ ਲਈ ਇੱਕ ਨਵੀਂ “ਟ੍ਰੈਫ਼ਿਕ ਲਾਈਟ” ਪ੍ਰਣਾਲੀ ਨੂੰ ਅਪਣਾਏਗਾ, ਜਦੋਂ ਡਿਸਟ੍ਰਿਕਟ ਹੈਲਥ ਬੋਰਡਾਂ ਦੇ ਕੋਲ ਆਪਣੀ ਯੋਗ ਆਬਾਦੀ ਦਾ 90% ਟੀਕਾਕਰਣ ਹੋਵੇਗਾ। ਉਨ੍ਹਾਂ ਕਿਹਾ ਜਦੋਂ ਹਰੇਕ ਡੀਐੱਚਬੀ ਇਸ ਟੀਚੇ ਨੂੰ ਪ੍ਰਾਪਤ ਕਰ ਲਵੇਗਾ, ਤਾਂ ਨਵਾਂ ਢਾਂਚਾ ਲਾਗੂ ਹੋ ਜਾਏਗਾ। ਟ੍ਰੈਫ਼ਿਕ ਲਾਈਟ ਸਿਸਟਮ ਵੈਕਸੀਨ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ।
ਪ੍ਰਧਾਨ ਮੰਤਰੀ ਆਰਡਰਨ ਦਾ ਕਹਿਣਾ ਹੈ ਕਿ ਕਾਰੋਬਾਰ ਜੋਖ਼ਮ ਦੇ ਹਰੇਕ ਲੈਵਲ ‘ਤੇ ਕੰਮ ਕਰਨਾ ਜਾਰੀ ਰੱਖਣ ਦੇ ਯੋਗ ਹੋ ਸਕਣਗੇ ਅਤੇ ਹਰੇਕ ਸੈਟਿੰਗ ਦੀ ਵਰਤੋਂ ਉੱਚ ਨਿਸ਼ਾਨੇ ਅਤੇ ਸਥਾਨਕ ਕਾਰੋਬਾਰਾਂ ਦੇ ਹਿਸਾਬ ਨਾਲ ਵਰਤੋ ਕੀਤੀ ਜਾ ਸਕਦੀ ਹੈ। ਸਰਕਾਰ ਚੁਣੌਤੀਪੂਰਨ ਸਮੇਂ ਦੌਰਾਨ, ਖ਼ਾਸ ਕਰਕੇ ਆਕਲੈਂਡ ਵਿੱਚ ਕਾਰੋਬਾਰਾਂ ਦੀ ਸਹਾਇਤਾ ਲਈ ਪ੍ਰਤੀ ਪੰਦ੍ਹਰਵਾੜੇ 940 ਮਿਲੀਅਨ ਡਾਲਰ ਦੀ ਸਹਾਇਤਾ ਵੀ ਪ੍ਰਦਾਨ ਕਰ ਰਹੀ ਹੈ। ਮਾਓਰੀ ਟੀਕਾਕਰਣ ਦੀਆਂ ਦਰਾਂ ਨੂੰ ਵਧਾਉਣ ਵਿੱਚ ਸਹਾਇਤਾ ਲਈ 120 ਮਿਲੀਅਨ ਡਾਲਰ ਦਾ ਇੱਕ ਨਵਾਂ ਫ਼ੰਡ ਵੀ ਸਥਾਪਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਆਕਲੈਂਡਰਸ ਕ੍ਰਿਸਮਿਸ ਨੂੰ ਪਰਿਵਾਰ ਨਾਲ ਸਾਂਝਾ ਕਰਨ ਦੇ ਯੋਗ ਹੋਣਗੇ। ਹਾਲਾਂਕਿ, ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ, ਉਹ ਇਨ੍ਹਾਂ ਆਜ਼ਾਦੀਆਂ ਵਿੱਚ ਹਿੱਸਾ ਨਹੀਂ ਲੈ ਸਕਣਗੇ, ਜੋ ਆਜ਼ਾਦੀ ਹੋਰ ਕੀਵੀ ਮਨਾਉਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਆਕਲੈਂਡ ਸਰਹੱਦ ਲੰਮੀ ਮਿਆਦ ਲਈ ਬੰਦ ਰਹੇਗੀ, ਹਾਲਾਂਕਿ ਇਸ ਦੀ ਹਾਲੇ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਟੀਚੇ ਅਤੇ ਨਵੇਂ ਟ੍ਰੈਫ਼ਿਕ ਲਾਈਟ ਸਿਸਟਮ ਦਾ ਐਲਾਨ ਕਰਦੇ ਹੋਏ ਕਿਹਾ ਕਿ ‘ਟੀਕੇ ਸਾਡੇ ਕਵਚ ਹਨ’। ਉਹ ਸਾਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਦੇ ਹਨ। ਆਰਡਰਨ ਨੇ ਕਿਹਾ ਜੇ ਤੁਸੀਂ ਗਰਮੀ ਚਾਹੁੰਦੇ ਹੋ, ਟੀਕਾ ਲਗਵਾਓ। ਜੇ ਤੁਸੀਂ ਵਾਲ ਕਟਵਾਉਣਾ ਚਾਹੁੰਦੇ ਹੋ, ਟੀਕਾ ਲਗਵਾਓ। ਰੋਜ਼ਮਰ੍ਹਾ ਦੀਆਂ ਉਹ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਯਾਦ ਕਰੋਗੇ।
ਇਸ ਨਵੀਂ “ਟ੍ਰੈਫ਼ਿਕ ਲਾਈਟ” ਪ੍ਰਣਾਲੀ ਸਿਸਟਮ ਵਿੱਚ ਲਾਲ, ਸੰਤਰੀ ਅਤੇ ਹਰੇ ਰੰਗ ਨਾਲ ਕੋਵਿਡ ਦੇ ਖ਼ਤਰਿਆਂ ਨੂੰ ਦਰਸਾਇਆ ਗਿਆ ਹੈ ਕਿ ਕਿਵੇਂ ਹਰ ਲਾਈਟ ਦਾ ਆਪਣਾ-ਆਪਣਾ ਮਤਲਬ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਪ੍ਰਧਾਨ ਮੰਤਰੀ ਆਰਡਰਨ ਨੇ ਨਿਊਜ਼ੀਲੈਂਡ ਦੀ ‘ਨਵੀਂ ਟ੍ਰੈਫ਼ਿਕ...