ਕੋਵਿਡ -19: ਨਿਊਜ਼ੀਲੈਂਡ ‘ਚ ਅੱਜ ਕੋਈ ਵੀ ਨਵਾਂ ਕੇਸ ਨਹੀਂ ਆਇਆ,

ਵੈਲਿੰਗਟਨ, 30 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਮੈਨੇਜਡ ਆਈਸੋਲੇਸ਼ਨ ‘ਚੋਂ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਨਹੀਂ ਆਇਆ ਹੈ।
ਖ਼ਬਰ ਹੈ ਕਿ ਬ੍ਰਿਸਬੇਨ ਏਅਰਪੋਰਟ ਤੋਂ ਨਿਊਜ਼ੀਲੈਂਡ ਜਾਣ ਵਾਲੇ 400 ਯਾਤਰੀਆਂ ਨੂੰ ਸੰਭਾਵਿਤ ਤੌਰ ‘ਤੇ ਕੋਵਿਡ ਨਾਲ ਸੰਕਰਮਿਤ ਰੈੱਡ ਜ਼ੋਨ ਦੇ ਯਾਤਰੀ ਦੇ ਸੰਪਰਕ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਰੈੱਡ ਜ਼ੋਨ ਦੇ 2 ਯਾਤਰੀਆਂ ਵਿੱਚੋਂ 1 ਨੂੰ ਬ੍ਰਿਸਬੇਨ ਵਿੱਚ ਗ੍ਰੀਨ ਜ਼ੋਨ ਦੇ ਯਾਤਰੀਆਂ ਨਾਲ ਦੋ ਘੰਟਿਆਂ ਤੱਕ ਰਲਣ ਦੀ ਆਗਿਆ ਦਿੱਤੀ ਗਈ, ਉਸ ਦਾ ਕੋਵਿਡ ਟੈੱਸਟ ਪਾਜ਼ੇਟਿਵ ਆਇਆ ਹੈ। ਬ੍ਰਿਸਬੇਨ ਤੋਂ ਨਿਊਜ਼ੀਲੈਂਡ ਲਈ ਉਡਾਣ ਭਰਨ ਵਾਲੇ ਤਕਰੀਬਨ 400 ਯਾਤਰੀਆਂ ਨੂੰ ਸੰਭਾਵਿਤ ਤੌਰ ‘ਤੇ ਵਾਇਰਸ ਦਾ ਸਾਹਮਣਾ ਕਰਨ ਦਾ ਖ਼ਦਸ਼ਾ ਹੈ।
ਜਿਹਾ ਕਿ ਕਿਹਾ ਜਾ ਰਿਹਾ ਹੈ ਕਿ ਸੰਕਰਮਿਤ ਵਿਅਕਤੀ ਰੈੱਡ ਜ਼ੋਨ ਵਾਲੇ ਦੇਸ਼ ਤੋਂ ਯਾਤਰਾ ਕਰ ਰਿਹਾ ਸੀ ਪਰ ਅਨਜਾਣੇ ਵਿੱਚ ਬ੍ਰਿਸਬੇਨ ਏਅਰਪੋਰਟ ਦੇ ‘ਗ੍ਰੀਨ ਜ਼ੋਨ’ ਖੇਤਰ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਸੀ ਜਿੱਥੇ ਯਾਤਰੀ ਨਿਊਜ਼ੀਲੈਂਡ ਦੀ ਯਾਤਰਾ ਕਰਨ ਦੇ ਲਈ ਇੰਤਜ਼ਾਰ ਕਰ ਰਹੇ ਸਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,613 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 23 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2564 ਹੋ ਗਈ ਹੈ। ਕੋਵਿਡ -19 ਨਾਲ 1 ਵਿਅਕਤੀ ਹਸਪਤਾਲ ਵਿੱਚ ਭਰਤੀ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।