ਵੈਲਿੰਗਟਨ, 11 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਕਮਿਊਨਿਟੀ ਵਿੱਚੋਂ ਕੋਈ ਨਵਾਂ ਕੇਸ ਨਹੀਂ ਆਇਆ ਹੈ, ਪਰ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 6 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਵਾਲਾ ਮੈਨੇਜਡ ਆਈਸੋਲੇਸ਼ਨ ਦੇ 6 ਕੇਸਾਂ ਵਿੱਚੋਂ ੪ ਕੇਸ ਭਾਰਤ ਤੋਂ ਆਇਆਂ ਦੇ ਹਨ, 1 ਕੇਸ ਬ੍ਰਾਜ਼ੀਲ ਤੋਂ ਆਇਆ ਹੈ ਅਤੇ ੧ ਕੇਸ ਜਪਾਨ ਤੋਂ ਆਏ ਦਾ ਹੈ। ਇਹ ਸਾਰੇ ਆਕਲੈਂਡ ਦੀ ਮੈਨੇਜਡ ਆਈਸੋਲੇਸ਼ਨ ਸਹੂਲਤ ਵਿੱਚ ਹਨ।
ਦੇਸ਼ ਭਰ ਵਿੱਚ ਲੈਬਾਰਟਰੀਆਂ ਵੱਲੋਂ ਕੀਤੇ ਟੈੱਸਟਾਂ ਦੀ ਗਿਣਤੀ 1,801,771 ਹੋ ਗਈ ਹੈ। ਬੁੱਧਵਾਰ ਨੂੰ 6448 ਟੈੱਸਟ ਕੀਤੇ ਗਏ, ਕੱਲ੍ਹ ਤੱਕ 7 ਦਿਨਾਂ ਦੀ ਰੋਲਿੰਗ ਐਵਰੇਜ ‘ਚ ਪ੍ਰਤੀ ਦਿਨ 7167 ਟੈੱਸਟਾਂ ਕੀਤੇ ਗਏ। ਇਸ ਵੇਲੇ ਆਕਲੈਂਡ ਵਿੱਚ 6 ਕਮਿਊਨਿਟੀ ਟੈਸਟਿੰਗ ਸਥਾਨ ਉਪਲਬਧ ਹਨ, ਇਹ ਵਿਰੀ, ਓਟਾਰਾ, ਬਾਲਮੋਰਲ, ਨਿਊ ਲੀਨ, ਹੈਂਡਰਸਨ ਅਤੇ ਨੌਰਥਕੋਟ ਵਿੱਚ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,416 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ, ਜਿਨ੍ਹਾਂ ਵਿੱਚੋਂ 2,060 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 85 ਹੈ। ਇਨ੍ਹਾਂ ਵਿੱਚੋਂ ਕਮਿਊਨਿਟੀ ਦਾ 1 ਅਤੇ ਬਾਰਡਰ ਦੇ 84 ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2305 ਹੋ ਗਈ ਹੈ। ਜਦੋਂ ਕਿ ਕੱਲ੍ਹ 1 ਵਿਅਕਤੀ ਕੋਰੋਨਾ ਤੋਂ ਰਿਕਵਰ ਹੋਇਆ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਕੋਈ ਨਵਾਂ ਕੇਸ ਨਹੀਂ, 6 ਨਵੇਂ...