ਵੈਲਿੰਗਟਨ, 12 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਨਵਾਂ ਕੇਸ ਨਹੀਂ ਆਇਆ ਹੈ, ਪਰ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 1 ਨਵਾਂ ਕੇਸ ਸਾਹਮਣੇ ਆਇਆ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਵਾਲਾ ਮੈਨੇਜਡ ਆਈਸੋਲੇਸ਼ਨ ਦਾ ਕੇਸ 7 ਮਾਰਚ ਨੂੰ ਭਾਰਤ ਤੋਂ ਯੂਨਾਈਟਿਡ ਅਰਬ ਅਮੀਰਾਤ ਤੋਂ ਨਿਊਜ਼ੀਲੈਂਡ ਆਇਆ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਤੋਂ ਪਹਿਲਾਂ ਸਵੇਰੇ 11.30 ਵਜੇ ਕਿਹਾ ਕਿ ਆਕਲੈਂਡ ਅੱਜ 11.59 ਤੋਂ ਅਲਰਟ ਲੈਵਲ 1 ਉੱਤੇ ਵਾਪਸ ਆ ਗਿਆ ਅਤੇ ਬਾਕੀ ਦੇਸ਼ ‘ਚ ਸ਼ਾਮਲ ਹੋ ਗਿਆ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,417 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ, ਜਿਨ੍ਹਾਂ ਵਿੱਚੋਂ 2,061 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 86 ਹੈ। ਇਨ੍ਹਾਂ ਵਿੱਚੋਂ ਕਮਿਊਨਿਟੀ ਦਾ 1 ਅਤੇ ਬਾਰਡਰ ਦੇ 85 ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2305 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਕੋਈ ਕੇਸ ਨਹੀਂ, 1 ਨਵਾਂ ਕੇਸ...