ਵੈਲਿੰਗਟਨ, 19 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ ਕਮਿਊਨਿਟੀ ‘ਚੋਂ 1 ਹੋਰ ਨਵਾਂ ਕੇਸ ਸਾਹਮਣੇ ਆਇਆ ਹੈ, ਜੋ ਪਾਪਾਟੋਏਟੋਏ ਹਾਈ ਸਕੂਲ ਦੇ ਮੌਜੂਦਾ ਕੇਸਾਂ ਨਾਲ ਜੜਿਆ ਹੋਇਆ ਹੈ। ਮੈਨੇਜਡ ਆਈਸੋਲੇਸ਼ਨ ‘ਚੋਂ 3 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 1 ਕੇਸ ਹਿਸਟੌਰੀਕਲ ਮੰਨਿਆ ਗਿਆ ਹੈ ਅਤੇ ਇਹ ਸੰਕ੍ਰਾਮਿਕ ਨਹੀਂ ਮੰਨਿਆ ਜਾ ਗਿਆ ਹੈ। ਮੈਨੇਜਡ ਆਈਸੋਲੇਸ਼ਨ ਦੇ ਇਹ 3 ਨਵੇਂ ਕੇਸ ਭਾਰਤ, ਨੀਦਰਲੈਂਡ ਅਤੇ ਇੰਡੋਨੇਸ਼ੀਆ ਤੋਂ ਨਿਊਜ਼ੀਲੈਂਡ ਪਹੁੰਚੇ ਹਨ।
ਨਵਾਂ ਕਮਿਊਨਿਟੀ ਕੇਸ ਦਾ ਮਤਲਬ ਹੈ ਕਿ ਆਕਲੈਂਡ ਵਿੱਚ 7 ਪੁਸ਼ਟੀ ਕੀਤੇ ਕਮਿਊਨਿਟੀ ਕੇਸ ਹੋ ਗਏ ਹਨ। ਇਹ ਕੇਸ ਉਸੇ ਹੀ ਘਰ ਵਿੱਚੋਂ ਆਇਆ ਹੈ ਜਿੱਥੇ ਪਾਪਾਟੋਏਟੋਏ ਹਾਈ ਸਕੂਲ ਵਿੱਚ ਇੱਕ ਦੂਸਰਾ ਪਰਿਵਾਰ ਸੰਚਾਰ ਦੀ ਲੜੀ ਦੁਆਰਾ ਸੰਕਰਮਿਤ ਹੋਇਆ ਸੀ। ਇਸ ਤਾਜ਼ਾ ਕੇਸ ਨੇ ਪਹਿਲਾਂ ਸੋਮਵਾਰ ਨੂੰ ਇੱਕ ਨੈਗੇਟਿਵ ਟੈੱਸਟ ਦਿੱਤਾ ਸੀ ਅਤੇ ਘਰ ਵਿੱਚ ਅਲੱਗ ਥਲੱਗ ਕੀਤਾ ਗਿਆ ਸੀ। ਉਸ ਨੂੰ ਹੁਣ ਆਕਲੈਂਡ ਦੀ ਕੁਆਰੰਟੀਨ ਸਹੂਲਤ ਵਿੱਚ ਭੇਜਿਆ ਜਾ ਰਿਹਾ ਹੈ। ਦੂਜੇ ਪਰਿਵਾਰ ਵਿਚਲੇ ਇਕ ਹੋਰ ਮੈਂਬਰ ਨੂੰ ਜਿਸ ਨੇ ਟੈੱਸਟ ਨੈਗੇਟਿਵ ਦਿੱਤਾ ਸੀ, ਪਰ ਉਸ ਨੂੰ ਵੀ ਜੈੱਟ ਪਾਰਕ ਵਿੱਚ ਲਿਜਾਇਆ ਜਾ ਰਿਹਾ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,348 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 1,995 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 50 ਹੈ, ਜਿਨ੍ਹਾਂ ਵਿੱਚੋਂ 7 ਕੇਸ ਕਮਿਊਨਿਟੀ ਦੇ ਹਨ ਅਤੇ 43 ਕੇਸ ਬਾਰਡਰ ਤੋਂ ਆਏ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2272 ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਹੁਣ ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ 1 ਹੋਰ ਨਵਾਂ ਕੇਸ, ਪਰ 3...