ਵੈਲਿੰਗਟਨ, 25 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ ਆਕਲੈਂਡ ਫਰਵਰੀ ਕਲੱਸਟਰ ਨਾਲ ਜੁੜਿਆ ਕਮਿਊਨਿਟੀ ‘ਚੋਂ ਕੋਈ ਹੋਰ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਪਰ ਪਾਪਾਟੋਏਟੋਏ ਹਾਈ ਸਕੂਲ ਨਾਲ ਸੰਬੰਧਿਤ ਇੱਕ ਪਾਜ਼ੇਟਿਵ ਕੇਸ ਦੇ ਕੇਮਾਰਟ ਵਿੱਚ ਕੰਮ ਕਰਨ ਲਈ ਆਉਣ ਤੋਂ ਬਾਅਦ 1236 ਲੋਕਾਂ ਨੂੰ ਦੋ ਹਫ਼ਤਿਆਂ ਲਈ ਆਈਸੋਲੇਟ ਹੋਣ ਦੀ ਸਲਾਹ ਦਿੱਤੀ ਗਈ ਹੈ। ਕਮਿਊਨਿਟੀ ਟਰਾਂਸਮਿਸ਼ਨ ਦੇ 11 ਕੇਸ ਹੀ ਹਨ। ਜਦੋਂ ਕਿ 3 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ ਹਨ।
ਇਹ ਵੀ ਖ਼ੁਲਾਸਾ ਹੋਇਆ ਸੀ ਕਿ ਪਾਜ਼ੇਟਿਵ ਕੇਸਾਂ ਦੀ ਜਾਂਚ ਤੋਂ ਪਹਿਲਾਂ ਸ਼ਨੀਵਾਰ 20 ਫਰਵਰੀ ਨੂੰ I, J ਅਤੇ K ਦੇ ਨਿਵਾਸ ‘ਤੇ ਇਕ ਨਿੱਜੀ ਘਰ ਦੇਖਣ ਵਾਲੇ ਆਏ ਜਿਸ ਵਿੱਚ ਤਿੰਨ ਲੋਕ ਸ਼ਾਮਿਲ ਸਨ ਅਤੇ ਇਹ ਘਰ ਵੇਖਣ ਦਾ ਕੰਮ ਅੱਧਾ ਘੰਟਾ ਚੱਲਿਆ। ਇਨ੍ਹਾਂ ਤਿੰਨ ਨਾਲ ਸੰਪਰਕ ਕਰਕੇ ਟੈੱਸਟ ਕਰਵਾਏ ਗਏ ਹਨ ਤੇ ਨਤੀਜੇ ਦਾ ਇੰਤਜ਼ਾਰ ਹੈ।
ਕੇਮਾਰਟ ਵਿਖੇ ਗ੍ਰਾਹਕ ਜਿਨ੍ਹਾਂ ‘ਚ ਘੱਟੋ ਘੱਟ 1236 ਲੋਕ ਅਤੇ ਡਾਰਕ ਵੇਪਜ਼ ਵਿਖੇ ਉਨ੍ਹਾਂ ਨੂੰ ਨਜ਼ਦੀਕੀ ਸੰਪਰਕ ਵਜੋਂ ਦੁਬਾਰਾ ਵਰਗੀਕ੍ਰਿਤ ਕੀਤਾ ਗਿਆ, ਜਦੋਂ ਕਿ ਦੋਵੇਂ ਸਟੋਰਾਂ ਦੇ ਸਟਾਫ਼ ਨੂੰ ਹੁਣ ‘ਕਰੀਬੀ ਪਲੱਸ’ ਸੰਪਰਕ ਮੰਨਿਆ ਗਿਆ ਹੈ। ਸਟਾਫ਼ ਅਤੇ ਦੋਵੇਂ ਰਿਟੇਲਰਾਂ ਦੇ ਗਾਹਕਾਂ ਨੂੰ 14 ਦਿਨਾਂ ਲਈ ਘਰ ‘ਚ ਅਲੱਗ ਰਹਿਣਾ ਪਵੇਗਾ ਅਤੇ 5ਵੇਂ ਅਤੇ 12ਵੇਂ ਦਿਨ ਦੋ ਵਾਰ ਟੈੱਸਟ ਕਰਵਾਉਣਾ ਪਵੇਗਾ। ਕੁੱਲ 15 ਸਟਾਫ਼ ਮੈਂਬਰਾਂ ਦੀ ਪਛਾਣ ਨੇੜੇ ਦੇ ਸੰਪਰਕ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਇਹ ਗਿਣਤੀ ਘਟਾ ਦਿੱਤੀ ਗਈ ਹੈ।
ਮੈਨੇਜਡ ਆਈਸੋਲੇਸ਼ਨ ਦੇ ਆਏ ਤਿੰਨ ਨਵੇਂ ਕੇਸਾਂ ਵਿੱਚ ਇੱਕ 18 ਫਰਵਰੀ ਨੂੰ ਯੂਏਈ ਤੋਂ ਆਇਆ, ਦੂਜਾ ਕੇਸ ਦੂਜਾ ਕੇਸ 20 ਫਰਵਰੀ ਨੂੰ ਪਾਪੁਆ ਨਿਊ ਗਿੰਨੀ ਤੋਂ ਆਸਟਰੇਲੀਆ ਦੇ ਰਸਤੇ ਆਇਆ, ਇਹ ਦੋਵੇਂ ਆਕਲੈਂਡ ਵਿਖੇ ਆਈਸੋਲੇਸ਼ਨ ਵਿੱਚ ਹਨ। ਜਦੋਂ ਕਿ ਤੀਸਰਾ ਵਿਅਕਤੀ 18 ਫਰਵਰੀ ਨੂੰ ਮੈਕਸੀਕੋ ਤੋਂ ਅਮਰੀਕਾ ਦੇ ਰਸਤੇ ਨਿਊਜ਼ੀਲੈਂਡ ਆਇਆ ਸੀ ਅਤੇ ਇਹ ਵੈਲਿੰਗਟਨ ਵਿਖੇ ਆਈਸੋਲੇਸ਼ਨ ਵਿੱਚ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,368 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 2,012 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 65 ਹੈ, ਜਿਨ੍ਹਾਂ ਵਿੱਚੋਂ 11 ਕੇਸ ਕਮਿਊਨਿਟੀ ਦੇ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2277 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਹੁਣ ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਅੱਜ ਕੋਈ ਨਵਾਂ ਕੇਸ ਨਹੀਂ ਆਇਆ,...