ਵੈਲਿੰਗਟਨ, 7 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਕਮਿਊਨਿਟੀ ਵਿੱਚੋਂ ਪੂਰੇ ਹਫ਼ਤੇ ਲਗਾਤਾਰ ਕੋਈ ਕੇਸ ਨਹੀਂ ਆਇਆ ਹੈ, ਪਰ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 1 ਨਵੇਂ ਕੇਸ ਸਾਹਮਣੇ ਆਇਆ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ 1 ਨਵਾਂ ਕੇਸ 4 ਮਾਰਚ ਨੂੰ ਦੱਖਣੀ ਅਫ਼ਰੀਕਾ ਤੋਂ ਕਤਰ ਦੇ ਰਸਤੇ ਨਿਊਜ਼ੀਲੈਂਡ ਪਹੁੰਚਿਆ।
ਜ਼ਿਕਰਯੋਗ ਹੈ ਕਿ ਅੱਜ 7 ਮਾਰਚ ਦਿਨ ਐਤਵਾਰ ਸਵੇਰੇ 6.00 ਵਜੇ ਤੋਂ ਆਕਲੈਂਡ ਅਲਰਟ ਲੈਵਲ 2 ‘ਤੇ ਅਤੇ ਦੇਸ਼ ਦਾ ਬਾਕੀ ਹਿੱਸਾ ਲੈਵਲ 1 ਦੇ ਪੱਧਰ ‘ਤੇ ਆ ਗਿਆ ਹੈ। ਇਸ ਨਾਲ ਆਕਲੈਂਡ ਲੌਕਡਾਉਨ ਤੋਂ ਭਾਵੇਂ ਬਾਹਰ ਆ ਗਿਆ ਹੈ ਪਰ ਅਲਰਟ ਲੈਵਲ 2 ਦੀਆਂ ਪਾਬੰਦੀਆਂ ਨਾਲ ਹਫ਼ਤੇ ਤੱਕ ਚੱਲੇਗਾ।
ਸ਼ਨੀਵਾਰ ਨੂੰ ਲੈਬਾਰਟਰੀਆਂ ਨੇ ਕੋਵਿਡ -19 ਦੇ 6,733 ਟੈੱਸਟ ਕੀਤੇ, ਪਿਛਲੇ ਸੱਤ ਦਿਨਾਂ ਵਿੱਚ 71,831 ਤੋਂ ਵੱਧ ਟੈੱਸਟ ਕੀਤੇ ਗਏ, ਜੋ ਕੱਲ੍ਹ ਤੱਕ ਸੱਤ ਦਿਨਾਂ ਦੀ ਰੋਲਿੰਗ ਐਵਰੇਜ਼ 10,262 ਟੈੱਸਟਾਂ ਦੀ ਹੋਈ। ਅੱਜ ਤੱਕ ਦੇਸ਼ ਭਰ ਵਿੱਚ ਲੈਬਾਰਟਰੀਆਂ ਵੱਲੋਂ ਕੀਤੇ ਟੈੱਸਟਾਂ ਦੀ ਗਿਣਤੀ 1,779,213 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,399 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 72 ਹੈ। ਇਨ੍ਹਾਂ ਵਿੱਚ ਕਮਿਊਨਿਟੀ ਦੇ 4 ਅਤੇ ਬਾਰਡਰ ਦੇ 68 ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2301 ਹੀ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਕੋਈ ਕੇਸ ਨਹੀਂ, ਅੱਜ ਤੋਂ ਆਕਲੈਂਡ...