ਕੋਵਿਡ -19: ਨਿਊਜ਼ੀਲੈਂਡ ‘ਚ ਵਾਪਸ ਪਰਤਣ ਵਾਲਿਆਂ ਦੇ 19 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ, 1 ਹਿਸਟੋਰੀਕਲ ਕੇਸ

ਵੈਲਿੰਗਟਨ, 23 ਜੁਲਾਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਮੈਨੇਜਡ ਆਈਸੋਲੇਸ਼ਨ ‘ਚੋਂ 20 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਮੈਨੇਜਡ ਆਈਸੋਲੇਸ਼ਨ ‘ਚੋਂ ਆਏ 20 ਨਵੇਂ ਕੇਸ ਵਿੱਚੋਂ 19 ਕੇਸ ਐਮਆਈਕਿਯੂ ਦੇ ਹਨ ਅਤੇ 1 ਕੇਸ ਹਿਸਟੋਰੀਕਲ ਹੈ। 19 ਨਵੇਂ ਕੇਸ ਸਾਰੇ ਆਈਸੋਲੇਟ ਰਹਿਣ ਵਾਲੇ ਮੈਰੀਨਸ ਦੇ ਹਨ, ਜਿਨ੍ਹਾਂ ਵਿੱਚੋਂ 11 ਕ੍ਰਾਈਸਟਚਰਚ ਵਿੱਚ, 5 ਲਿਟਲਟਨ ਵਿਚ ਅਤੇ 3 ਬਲੱਫ ਤੋਂ ਹਨ। ਕੇਸਾਂ ਵਿੱਚੋਂ 16 ਕੇਸ ਪਲੇਆ ਜ਼ਹਾਰਾ ਸਮੁੰਦਰੀ ਜਹਾਜ਼ ਉੱਤੇ ਸਨ ਅਤੇ ਬਲੱਫ ਦੇ ਤਿੰਨ ਮੈਟਿਨਾ ਉੱਤੇ ਸਨ।
ਨਿਊਜ਼ੀਲੈਂਡ ਵਿੱਚ ਹੁਣ ਐਕਟਿਵ ਕੋਵਿਡ ਕੇਸਾਂ ਦੀ ਕੁੱਲ ਗਿਣਤੀ 80 ਹੋ ਗਈ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,855 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 80 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,749 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੀ ਹੈ।