ਵੈਲਿੰਗਟਨ, 18 ਜੂਨ – ਨਿਊਜ਼ੀਲੈਂਡ ‘ਚ 1 ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ, ਉਹ 60 ਸਾਲਾਂ ਦਾ ਇਕ ਆਦਮੀ ਜੋ ਪਾਕਿਸਤਾਨ ਤੋਂ ਆਇਆ ਸੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ 2 ਨਵੇਂ ਕੋਵਿਡ -19 ਦੇ ਮਾਮਲੇ ਸਾਹਮਣੇ ਆਏ ਸਨ। ਹੁਣ ਇਸ ਨਵੇਂ ਕੇਸ ਨੂੰ ਮਿਲਾ ਕੇ ਤਿੰਨ ਨਵੇਂ ਮਾਮਲਿਆਂ ਦੇ ਨੇੜਲੇ ਸੰਪਰਕ ਲੱਭੇ ਜਾ ਰਹੇ ਹਨ ਅਤੇ ਟੈੱਸਟ ਕੀਤੇ ਜਾ ਰਹੇ ਹਨ। ਦੇਸ਼ ਵਿੱਚ ਕੁੱਲ ਮਿਲਾ ਕੇ 1507 ਦੀ ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ। ਸਰਕਾਰ ਵੱਲੋਂ ਆਈਸੋਲੇਸ਼ਨ ਵਾਲੇ ਲੋਕਾਂ ਲਈ ਹਮਦਰਦੀ ਵਾਲੀ ਛੁੱਟੀ (Compassionate leave) ਮੁਅੱਤਲ ਕਰ ਦਿੱਤੀ ਗਈ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਇਕ ਹੋਰ ਨਵਾਂ ਕੇਸ ਆਇਆ ਹੈ, ਜਿਸ ਨਾਲ ਸਾਡੇ ਸਰਗਰਮ ਕੇਸਾਂ ਦੀ ਕੁੱਲ ਗਿਣਤੀ ਤਿੰਨ ਹੋ ਗਈ ਹੈ। ਨਵਾਂ ਕੇਸ 60 ਸਾਲਾਂ ਦੇ ਇੱਕ ਆਦਮੀ ਹੈ, ਹੁਣ ਆਕਲੈਂਡ ਵਿੱਚ ਜੈੱਟ ਪਾਰਕ ਹੋਟਲ ਵਿਖੇ ਕੁਆਰੰਟੀਨ ਸਹੂਲਤ ਵਿੱਚ ਹੈ। ਉਸ ਨੇ 11 ਜੂਨ ਨੂੰ ਪਾਕਿਸਤਾਨ ਤੋਂ ਦੋਹਾ ਅਤੇ ਮੈਲਬਾਰਨ ਲਈ ਅਤੇ ਫਿਰ 13 ਜੂਨ ਨੂੰ ਏਅਰ ਐਨਜ਼ੈੱਡ ਦੀ ਉਡਾਣ 124 ਰਾਹੀ ਆਕਲੈਂਡ ਲਈ ਉਡਾਣ ਭਰੀ ਸੀ। ਉਸ ਨੇ 15 ਜੂਨ ਨੂੰ ਕੋਰੋਨਾਵਾਇਰਸ ਦੇ ਲੱਛਣਾਂ ਦਾ ਵਿਕਾਸ ਕੀਤਾ ਸੀ। ਉਸ ਦਾ ਸਕਾਰਾਤਮਿਕ ਟੈੱਸਟ ਦਾ ਨਤੀਜਾ ਬੀਤੀ ਰਾਤ 17 ਜੂਨ ਨੂੰ ਆਇਆ। ਉਕਤ ਵਿਅਕਤੀ ਨੇ ਉਡਾਣ ਵਿੱਚ ਇਕ ਨਕਾਬ ਪਾਇਆ ਹੋਇਆ ਸੀ ਅਤੇ ਇਕ ਹੋਰ ਵਿਅਕਤੀ ਨਾਲ ਯਾਤਰਾ ਕਰ ਰਿਹਾ ਸੀ ਜਿਸ ਨੂੰ ਇਕ ਨੇੜਲਾ ਸੰਪਰਕ ਮੰਨਿਆ ਜਾ ਰਿਹਾ ਹੈ ਅਤੇ ਉਹ ਵੀ ਕੁਆਰੰਟੀਨ ਸੁਵਿਧਾ ਵੀ ਹੈ। ਸਿਹਤ ਮੰਤਰਾਲੇ ਫਲਾਈਟ ਵਿਚਲੇ ਸਾਰੇ ਲੋਕਾਂ ਨਾਲ ਸੰਪਰਕ ਕਰ ਰਿਹਾ ਹੈ।
ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਵੈਲਿੰਗਟਨ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਉਸ ਨੇ ਐਲਾਨ ਕੀਤਾ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਉਡਾਣਾਂ ਭਰ ਵਾਲੇ ਸਾਰੇ ਯਾਤਰੀਆਂ ਨੂੰ ਹੁਣ ਵਾਧੂ ਸਾਵਧਾਨੀ ਵਜੋਂ ਮਾਸਕ ਪਹਿਨਣੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਏਅਰ ਐੱਨਜ਼ੈੱਡ ਚਾਲਕ ਦਲ ਦੇ ਕੋਲ ਲੰਬੇ ਸਮੇਂ ਲਈ ਉਡਾਣ ਭਰਨ ਵਾਲੀਆਂ ਉਡਾਣਾਂ ਸੇਵਾਵਾਂ ਦੀ ਹੁਣ ਸਖ਼ਤ ਜ਼ਰੂਰਤਾਂ ਹਨ। ਉਨ੍ਹਾਂ ਨੂੰ ਹੁਣ ਵਾਪਸੀ ਵੇਲੇ ਸਵੈ-ਅਲੱਗ ਰਹਿਣਾ ਪਏਗਾ ਅਤੇ ਕਮਿਊਨਿਟੀ ਵਿੱਚ ਵਾਪਸ ਪਰਤਣ ਦੇ ਯੋਗ ਹੋਣ ਤੋਂ ਪਹਿਲਾਂ ਨਕਾਰਾਤਮਿਕ ਟੈੱਸਟ ਦੇ ਨਤੀਜੇ ਪ੍ਰਾਪਤ ਕਰਨੇ ਪੈਣਗੇ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 1157 ਪੁਸ਼ਟੀ ਹੋਏ ਅਤੇ ਕੁੱਲ 1507 ਕੇਸ ਹਨ, ਜਿਨ੍ਹਾਂ ਵਿੱਚ ਸੰਭਾਵਿਤ ਕੇਸ ਵੀ ਸ਼ਾਮਲ ਹਨ। ਕੋਵਿਡ -19 ਤੋਂ 1,482 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ 1 ਹੋਰ ਨਵਾਂ ਕੇਸ ਸਾਹਮਣੇ ਆਇਆ