ਵੈਲਿੰਗਟਨ, 19 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਨਵਾਂ ਕੇਸ ਨਹੀਂ ਆਇਆ ਹੈ, ਪਰ ਪਿਛਲੇ ਦੋ ਦਿਨਾਂ ‘ਚ ਮੈਨੇਜਡ ਆਈਸੋਲੇਸ਼ਨ ‘ਚੋਂ 10 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਮੈਨੇਜਡ ਆਈਸੋਲੇਸ਼ਨ ਦੇ ਇਨ੍ਹਾਂ 10 ਨਵੇਂ ਕੇਸ ਵਿੱਚੋਂ 5 ਕੇਸ ਭਾਰਤ ਤੋਂ ਆਇਆਂ ਦੇ ਹਨ ਜੋ ਸੰਯੁਕਤ ਅਰਬ ਅਮੀਰਾਤ ਰਾਹੀ ਨਿਊਜ਼ੀਲੈਂਡ ਪੁੱਜੇ ਹਨ। ਜਦੋਂ ਕਿ ਬਾਕੀ ਦੇ ਕੇਸਾਂ ਵਿੱਚੋਂ 2 ਪਾਕਿਸਤਾਨ ਤੇ 1-1 ਕੇਸ ਅਮਰੀਕਾ, ਪੁਰਤਗਾਲ ਅਤੇ ਪਾਪੁਆ ਨਿਊ ਗਿੰਨੀ ਤੋਂ ਨਿਊਜ਼ੀਲੈਂਡ ਆਇਆ ਦੇ ਹਨ।
ਸਿਹਤ ਮੰਤਰਾਲੇ ਨੇ ਇਸ ਦੇਸ਼ ਦੇ ਐਕਟਿਵ ਕੋਵਿਡ ਮਾਮਲਿਆਂ ਦੀ ਗਿਣਤੀ 97 ਨਹੀਂ ਬਲਕਿ 55 ਹੈ। ਮੰਤਰਾਲੇ ਨੇ ਓਵਰ ਰਿਪੋਰਟਿੰਗ ਲਈ ‘ਪ੍ਰਕਿਰਿਆ ਦੇ ਮੁੱਦੇ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਿਹਤ ਅਧਿਕਾਰੀਆਂ ਨੇ 17 ਮਾਰਚ ਦਿਨ ਬੁੱਧਵਾਰ ਨੂੰ ਕਿਹਾ ਸੀ ਕਿ ਨਿਊਜ਼ੀਲੈਂਡ ਵਿੱਚ 97 ਐਕਟਿਵ ਕੇਸ ਹਨ। ਪਰ ਅੱਜ ਉਨ੍ਹਾਂ ਨੇ ਇਸ ਸੰਖਿਆ ਵਿੱਚ ਸੋਧ ਕਰਕੇ 55 ਕਰ ਦਿੱਤੀ ਹੈ। ਹੁਣ ਕੋਵਿਡ -19 ਦੇ ਕੇਸਾਂ ਦੀ ਮੀਡੀਆ ਅੱਪਡੇਟ ਐਤਵਾਰ ਨੂੰ ਦਿੱਤੀ ਜਾਏਗੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੋਵਿਡ -19 ਦੇ ਕੇਸਾਂ ਦੀ ਮੀਡੀਆ ਅੱਪਡੇਟ ਨੂੰ ਘੱਟਾ ਕੇ ਹਫ਼ਤੇ ਦੇ ਹਰ ਦੂਜੇ ਦਿਨ ਦੇਣਾ ਕੀਤਾ ਹੋਇਆ ਹੈ ਕਿਉਂਕਿ ਹੁਣ ਕਾਫ਼ੀ ਦਿਨਾਂ ਤੋਂ ਕੋਈ ਵੀ ਕਮਿਊਨਿਟੀ ਕੇਸ ਨਹੀਂ ਆਇਆ ਹੈ, ਇਹ ਅੱਪਡੇਟ ਹੁਣ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਦਿੱਤੀ ਜਾਏਗੀ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,444 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 55 ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2363 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ 10 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ, ਕਮਿਊਨਿਟੀ...