ਵੈਲਿੰਗਟਨ, 16 ਜੂਨ – ਨਿਊਜ਼ੀਲੈਂਡ ‘ਚ ਲਗਾਤਾਰ 24 ਦਿਨਾਂ ਵਿੱਚ ਪਹਿਲੀ ਵਾਰ ਕੋਵਿਡ -19 ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਨੇ ਦੇਸ਼ ਵਿੱਚ ਮੁੜ ਵਾਪਸੀ ਕੀਤੀ ਹੈ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ਵਿੱਚ ਪੁਸ਼ਟੀ ਕੀਤੀ ਹੈ ਕਿ ਇਹ ਕੇਸ ਬ੍ਰਿਟੇਨ ਤੋਂ ਹਾਲੀਆ ਯਾਤਰਾ ਦੇ ਨਤੀਜੇ ਵਜੋਂ ਬਾਰਡਰ ਨਾਲ ਸਬੰਧਿਤ ਹਨ। ਦੋਵੇਂ ਕੇਸ ਜੁੜੇ ਹੋਏ ਹਨ।
ਕੱਲ੍ਹ ਆਖ਼ਰੀ ਪੁਸ਼ਟੀ ਕੀਤੇ ਕੇਸ ਤੋਂ 24 ਦਿਨ ਹੋਏ ਅਤੇ ਆਕਲੈਂਡ ਵਿੱਚ ਮੈਰਿਸਟ ਕਾਲਜ ਦੇ ਕਲੱਸਟਰ ਦਾ ਅੰਤ ਵੀ ਹੋਇਆ ਜਿਸ ਨੇ 96 ਲੋਕ ਸੰਕਰਮਿਤ ਕੀਤੇ ਸਨ। ਸਿਹਤ ਮੰਤਰਾਲੇ ਦਾ ਇਲੈਮੀਨੇਸ਼ਨ ਡੇਅ ਵੀ ਕੱਲ੍ਹ ਸੀ – ਆਖ਼ਰੀ ਕਮਿਊਨਿਟੀ ਟਰਾਂਸਮਿਸ਼ਨ ਕੇਸ ਆਈਸੋਲੇਸ਼ਨ ਹੋਣ ਤੋਂ ਬਾਅਦ ਬਾਹਰ ਆਇਆ ਸੀ। ਉਸ ਕੇਸ ਵਿੱਚ ਮਨਿਸਟਰੀ ਆਫ਼ ਪ੍ਰਾਇਮਰੀ ਇੰਡਸਟਰੀ ਦਾ ਇੱਕ ਵਰਕਰ ਸੀ ਜੋ ਟਾਰਗੈਟਿੰਗ ਟੈਸਟਿੰਗ ਦੌਰਾਨ ਪਾਜ਼ਟਿਵ ਆਇਆ ਸੀ, ਉਹ 30 ਅਪ੍ਰੈਲ ਨੂੰ ਆਈਸੋਲੇਸ਼ਨ ਵਿੱਚ ਚਲਾ ਗਿਆ ਸੀ ਅਤੇ 18 ਮਈ ਨੂੰ ਬਾਹਰ ਆਇਆ ਸੀ।
2 ਨਵੇਂ ਕੇਸਾਂ ਦਾ ਅਰਥ ਹੈ ਕਿ ਨਿਊਜ਼ੀਲੈਂਡ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 1156 ਤੱਕ ਪਹੁੰਚ ਗਈ ਹੈ, ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸਾਂ ਦੀ ਸਾਂਝੀ ਕੁੱਲ ਗਿਣਤੀ ਹੁਣ 1506 ਹੈ। ਜੋ ਦੇਸ਼ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਰਿਪੋਰਟ ਕੀਤੇ ਗਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੋਵਿਡ -19 ਤੋਂ 1,482 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਈ ਵੀ ਮਰੀਜ਼ ਕੋਵਿਡ -19 ਲਈ ਹਸਪਤਾਲ ਪੱਧਰੀ ਦੇਖ ਭਾਲ ਨਹੀਂ ਲੈ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ 22 ਹੀ ਹੈ। ਐਤਵਾਰ ਨੂੰ ਵਾਇਰਸ ਦੇ ਕੁੱਲ 824 ਟੈੱਸਟ ਪੂਰੇ ਕੀਤੇ ਗਏ ਸਨ ਅਤੇ ਪੂਰੇ ਕੀਤੇ ਗਏ ਟੈੱਸਟਾਂ ਦੀ ਕੁੱਲ ਗਿਣਤੀ 311,121 ਹੋ ਗਈ ਹੈ।
ਮੈਰੀਸਟ ਕਾਲਜ ਦੇ ਕਲੱਸਟਰ ਦੇ ਬੰਦ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਸਿਰਫ਼ ਪੰਜ ਮਹੱਤਵਪੂਰਨ ਕਲੱਸਟਰ ਖੁੱਲ੍ਹੇ ਰਹਿ ਗਏ ਹਨ। ਗੌਰਤਲਬ ਹੈ ਕਿ ਕਲੱਸਟਰ ਨੂੰ ਸਿਰਫ਼ ਉਦੋਂ ਬੰਦ ਮੰਨਿਆ ਜਾਂਦਾ ਹੈ ਜਦੋਂ ਸਾਰੇ ਮਾਮਲਿਆਂ ਦੀ ਆਈਸੋਲੇਸ਼ਨ ਪੂਰੀ ਹੋਣ ਤੋਂ ਬਾਅਦ ੨੮ ਦਿਨਾਂ ਲਈ ਕੋਈ ਨਵਾਂ ਕੇਸ ਨਹੀਂ ਆਇਆ ਹੋਵੇ। ਉਹ ਬਾਕੀ ਪੰਜ ਮਹੱਤਵਪੂਰਨ ਕਲੱਸਟਰ ਹਨ: ਬਲਫ ਵੈਡਿੰਗ, ਮਾਟਾਮਾਟਾ ਦਾ ਰੈਡਬਰਟ ਬਾਰ, ਆਕਲੈਂਡ ਦਾ ਸੈਂਟ ਮਾਰਗਰੇਟ ਰੈਸਟ ਹੋਮ, ਕ੍ਰਾਈਸਟਚਰਚ ਦਾ ਰੋਜ਼ਵੁੱਡ ਰੈਸਟ ਹੋਮ ਅਤੇ ਮਾਤਾਂਗੀ ਵਿੱਚ ਅਟਾਵਾਹੀ ਅਸੀਸੀ ਰੈਸਟ ਹੋਮ ਅਤੇ ਹਸਪਤਾਲ।
Home Page ਕੋਵਿਡ -19: ਨਿਊਜ਼ੀਲੈਂਡ ‘ਚ 2 ਨਵੇਂ ਕੇਸਾਂ ਨਾਲ ਕੋਰੋਨਾਵਾਇਰਸ ਦੀ ਮੁੜ ਵਾਪਸੀ