ਵੈਲਿੰਗਟਨ, 13 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 2 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ ਹਨ, ਇਹ ਦੋਵੇਂ ਕੇਸ ਭਾਰਤ ਤੋਂ ਆਏ ਹਨ। ਜਦੋਂ ਕਿ ਕਮਿਊਨਿਟੀ ਟਰਾਂਸਮਿਸ਼ਨ ਦਾ ਅੱਜ ਵੀ ਕੋਈ ਨਵਾਂ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੋਵਿਡ -19 ਨਾਲ ਵਾਪਸੀ ਕਰਨ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮਰਨ ਵਾਲੇ ਮਰੀਜ਼ ਨੂੰ 5 ਫਰਵਰੀ ਨੂੰ ਨਾਨ-ਕੋਵਿਡ ਨਾਲ ਸੰਬੰਧਿਤ ਬਿਮਾਰੀ ਦੇ ਇਲਾਜ ਲਈ ਮੈਨੇਜਡ ਆਈਸੋਲੇਸ਼ਨ ਸਹੂਲਤ ‘ਚੋਂ ਨੌਰਥ ਸ਼ੋਅਰ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਸੀ। ਪਰ ਹਸਪਤਾਲ ਵਿੱਚ ਹੁੰਦੇ ਹੋਏ, ਉਸ ਨੇ ਪਾਜ਼ੇਟਿਵ ਕੋਵਿਡ -19 ਦਾ ਨਤੀਜਾ ਵਾਪਸ ਕੀਤਾ। ਉਸ ਦੀ ਸ਼ੁੱਕਰਵਾਰ ਸ਼ਾਮ ਨੂੰ ਮੌਤ ਹੋ ਗਈ।
ਸਿਹਤ ਵਿਭਾਗ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਮਰੀਜ਼ ਜ਼ੂਮ ਜਾਂ ਫ਼ੋਨ ਰਾਹੀਂ ਹਰ ਰੋਜ਼ ਆਪਣੇ ਪਰਿਵਾਰ ਨਾਲ ਗੱਲ ਕਰਦਾ ਸੀ। ਉਨ੍ਹਾਂ ਕਿਹਾ ਕਿ ਮੈਂ ਪਰਿਵਾਰ ਨਾਲ ਪੂਰੇ ਨਿਊਜ਼ੀਲੈਂਡ ਵਾਸੀਆਂ ਵੱਲੋਂ ਦੁੱਖ ਪ੍ਰਗਟ ਕਰਦਾ ਹਾਂ। ਉਹ 2 ਫਰਵਰੀ ਨੂੰ ਸੰਯੁਕਤ ਅਰਬ ਅਮੀਰਾਤ ਦੇ ਰਸਤੇ ਜ਼ਾਂਬੀਆ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ। ਹਸਪਤਾਲ ਵਿੱਚ ਹੁੰਦੇ ਹੋਏ, ਉਸ ਦਾ ਰੁਟੀਨ ਕੋਵਿਡ -19 ਟੈੱਸਟ ਵਾਪਸ ਪਾਜ਼ੇਟਿਵ ਆਇਆ।
ਮੰਤਰਾਲੇ ਨੇ ਕਿਹਾ ਕਿ ਮਰੀਜ਼ ਦੀ ਮੌਤ ਨੂੰ ਅਜੇ ਤੱਕ ਇਸ ਦੀ ਅਧਿਕਾਰਤ ਕੋਵਿਡ ਨਾਲ ਸਬੰਧਿਤ ਮੌਤਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਬਾਰੇ ਹੋਰ ਜਾਣਕਾਰੀ ਸੋਮਵਾਰ ਨੂੰ ਪ੍ਰਦਾਨ ਕੀਤੀ ਜਾਏਗੀ। ਕੋਵਿਡ -19 ‘ਚ ਨਿਊਜ਼ੀਲੈਂਡ ਦੀ ਮੌਤ ਹੋਣ ਦੀ ਅਧਿਕਾਰਤ ਗਿਣਤੀ ਹਾਲੇ 25 ਹੀ ਹੈ।
ਅੱਜ ਦਿਨ ਸ਼ਨੀਵਾਰ ਨੂੰ ਐਲਾਨੇ ਗਏ 2 ਨਵੇਂ ਕੇਸ ਭਾਰਤ ਤੋਂ 9 ਫਰਵਰੀ ਨੂੰ ਸੰਯੁਕਤ ਅਰਬ ਅਮੀਰਾਤ ਦੇ ਰਸਤੇ ਨਿਊਜ਼ੀਲੈਂਡ ਆਏ ਸਨ। ਉਨ੍ਹਾਂ ਦੇ ਪਹਿਲੇ ਟੈੱਸਟ ਦਾ ਨਤੀਜਾ ਪਾਜ਼ੇਟਿਵ ਰਿਹਾ ਅਤੇ ਉਹ ਆਕਲੈਂਡ ਦੀ ਸਹੂਲਤ ਵਿੱਚ ਹਨ। ਪਹਿਲਾਂ ਦੱਸਿਆ ਗਿਆ 1 ਕੇਸ ਹੁਣ ਠੀਕ ਹੋ ਗਿਆ ਹੈ, ਜਿਸ ਨਾਲ ਨਿਊਜ਼ੀਲੈਂਡ ਦੇ ਕੁੱਲ ਨਵੇਂ ਐਕਟਿਵ ਕੇਸਾਂ ਦੀ ਗਿਣਤੀ 45 ਹੋ ਗਏ ਹੈ। ਜਦੋਂ ਕਿ ਦੇਸ਼ ਵਿੱਚ ਕੁੱਲ ਨਵੇਂ ਕੰਨਫ਼ਰਮ ਕੇਸਾਂ ਦੀ ਗਿਣਤੀ 1972 ਹੋ ਗਈ ਹੈ। ਅੱਜ ਤੱਕ ਲੈਬਾਰਟਰੀਆਂ ਦੁਆਰਾ ਕੀਤੇ ਗਏ ਟੈੱਸਟਾਂ ਦੀ ਕੁੱਲ ਗਿਣਤੀ 1,583,469 ਹੋ ਗਈ ਹੈ। ਜਦੋਂ ਕਿ ਸ਼ੁੱਕਰਵਾਰ ਨੂੰ ਲੈਬਾਰਟਰੀਆਂ ਨੇ 4,683 ਟੈੱਸਟਾਂ ਕੀਤੇ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ 12 ਫਰਵਰੀ ਦਿਨ ਸ਼ੁੱਕਰਵਾਰ ਨੂੰ ਫਾਈਜ਼ਰ/ਬਾਇਓਨਟੈੱਕ ਕੋਵਿਡ -19 ਵੈਕਸੀਨ (ਟੀਕੇ) ਦੀ ਪਹਿਲੀ ਖੇਪ ਅਗਲੇ ਹਫ਼ਤੇ ਪਹੁੰਚਣ ਦਾ ਐਲਾਨ ਕੀਤਾ। ਸਰਹੱਦੀ ਕਰਮਚਾਰੀਆਂ ਦਾ ਟੀਕਾਕਰਣ ਅਗਲੇ ਸ਼ਨੀਵਾਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ 2 ਤੋਂ 3 ਹਫ਼ਤਿਆਂ ਦੇ ਅੰਦਰ 12,000 ਸਟਰੋਂਗ ਵਰਕਫ਼ੋਰਸ ਨੂੰ ਟੀਕਾ ਲਗਾਉਣ ਦੀ ਉਮੀਦ ਹੈ। ਇਕ ਵਾਰ ਜਦੋਂ ਸਰਹੱਦਾਂ ਦੇ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਂਦਾ ਹੈ ਤਾਂ ਉਸ ਦੇ ਬਾਅਦ ਉਨ੍ਹਾਂ ਦੇ ਘਰੇਲੂ ਸੰਪਰਕਾਂ ਨੂੰ ਲਗਾਇਆ ਜਾਏਗਾ। ਦੇਸ਼ ਦੀ ਆਮ ਜਨਸੰਖਿਆ ਨੂੰ ਸਾਲ ਦੇ ਦੂਜੇ ਅੱਧ ਵਿੱਚ ਟੀਕਾ ਲਗਵਾਉਣਾ ਅਰੰਭ ਹੋਣ ਦੀ ਉਮੀਦ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,328 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 1,972 ਕੰਨਫ਼ਰਮ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2258 ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ 2 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ,...