ਵੈਲਿੰਗਟਨ, 20 ਜੂਨ – ਨਿਊਜ਼ੀਲੈਂਡ ‘ਚ ਕੋਵਿਡ -19 ਦੇ 2 ਨਵੇਂ ਹੋਰ ਮਾਮਲੇ ਸਾਹਮਣੇ ਆਏ ਹਨ, ਇਹ ਦੰਪਤੀ ਜੋੜਾ 20 ਸਾਲਾਂ ਦਾ ਹੈ ਅਤੇ ਭਾਰਤ ਤੋਂ 5 ਜੂਨ ਨੂੰ ਦਿੱਲੀ ਤੋਂ ਏਅਰ ਇੰਡੀਆ ਦੀ ਰੀਪ੍ਰਟਰੇਸ਼ਨ ਉਡਾਣ AI 1306 ਰਾਹੀ ਆਕਲੈਂਡ ਪਹੁੰਚੇ ਹਨ। ਉਨ੍ਹਾਂ ਦਾ ਇੱਕ ਬੱਚਾ ਵੀ ਹੈ, ਜਿਸ ਦਾ ਟੈੱਸਟ ਨਹੀਂ ਕੀਤਾ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਅਜੇ ਵੀ ਇਹ ਨਿਰਧਾਰਿਤ ਕਰਨਾ ਬਾਕੀ ਹੈ ਕਿ ਬੱਚਾ ਸੰਭਾਵਿਤ ਕੇਸ ਹੈ ਜਾਂ ਨਹੀਂ ਹੈ।
ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਸਰਗਰਮ ਮਾਮਲਿਆਂ ਦੀ ਗਿਣਤੀ 5 ਹੋ ਗਈ ਹੈ। ਡਾ. ਬਲੂਮਫੀਲਡ ਨੇ ਕਿਹਾ ਕਿ ਪਤੀ-ਪਤਨੀ ਦੇ ਕੋਵਿਡ -19 ਦੇ ਕੋਈ ਲੱਛਣ ਨਹੀਂ ਦਿਖੇ ਅਤੇ ਉਨ੍ਹਾਂ ਨੂੰ ਸਿਹਤ ਅਤੇ ਭਲਾਈ ਦੀਆਂ ਜਾਂਚਾਂ ਵਿੱਚ ਲਿਜਾਇਆ ਗਿਆ ਜੋ ਹਰ ਰੋਜ਼ ਕਰਵਾਏ ਜਾਂਦੇ ਹਨ। ਉਨ੍ਹਾਂ ਨੂੰ ਆਕਲੈਂਡ ਵਿੱਚ 12 ਦਿਨਾਂ ਦੀ ਸਵੈਬਿੰਗ ਪ੍ਰਕਿਰਿਆ ਦੇ ਹਿੱਸੇ ਵਜੋਂ ਟੈੱਸਟ ਕੀਤਾ ਗਿਆ। ਪਰਿਵਾਰ ਨੂੰ ਆਕਲੈਂਡ ਦੇ ਗ੍ਰੈਂਡ ਮਿਲੇਨੀਅਮ ਤੋਂ ਆਕਲੈਂਡ ਦੇ ਜੈੱਟ ਪਾਰਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਹ ਉੱਥੇ ਕੁਆਰੰਟੀਨ ਰਹਿਣਗੇ ਅਤੇ ਡਾਕਟਰੀ ਤੌਰ ‘ਤੇ ਕਲੀਨੀਕਲੀ ਮੈਨਜਡ ਰੂਪ ਵਿੱਚ ਰਹਿਣਗੇ ਜਦੋਂ ਤੱਕ ਉਨ੍ਹਾਂ ਨੂੰ ਵਾਇਰਸ ਤੋਂ ਮੁਕਤ ਨਹੀਂ ਮੰਨਿਆ ਜਾਂਦਾ।
ਡਾ. ਬਲੂਮਫੀਲਡ ਨੇ ਕਿਹਾ ਕਿ ਮੰਤਰਾਲੇ ਨੇ ਸ਼ਨੀਵਾਰ ਦੇ ਅੰਤ ਤੱਕ ਜੋੜੇ ਦੇ ਨਾਲ ਉਸੇ ਉਡਾਣ ਵਿੱਚ ਸਫ਼ਰ ਕਰਨ ਵਾਲੇ ਹਰ ਇਕ ਦਾ ਟੈੱਸਟ ਕਰ ਲਿਆ ਹੋਣਾ। 9 ਜੂਨ ਤੋਂ ਬਾਅਦ ਆਈਸੋਲੇਸ਼ਨ ਦੀ ਸਹੂਲਤ ਛੱਡਣ ਵਾਲੇ ਹਰੇਕ ਵਿਅਕਤੀ ਦਾ ਟੈੱਸਟ ਕੀਤੀ ਗਈ ਹੈ, ਜਾਂ ਤਾਂ ਜਾਣ ਤੋਂ ਪਹਿਲਾਂ ਜਾਂ ਬਾਅਦ ਵਿੱਚ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਟੈੱਸਟਾਂ ਦੇ 2000 ਤੋਂ ਵੱਧ ਨਕਾਰਾਤਮਿਕ ਨਤੀਜੇ ਸਾਹਮਣੇ ਆਏ ਹਨ, ਕੁੱਝ 100 ਅਜੇ ਵੀ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ ਕਿ 5 ਨਵੇਂ ਸਾਰੇ ਕੇਸ ਵਿਦੇਸ਼ੀ ਯਾਤਰਾ ਨਾਲ ਸੰਬੰਧਿਤ ਹਨ। ਦੋ ਮਹਿਲਾਵਾਂ 30 ਅਤੇ 40 ਸਾਲ ਦੀਆਂ ਬ੍ਰਿਟੇਨ ਤੋਂ ਹਨ, ਇੱਕ 60 ਸਾਲਾ ਵਿਅਕਤੀ ਪਾਕਿਸਤਾਨ ਤੋਂ ਹੈ ਅਤੇ ਹੁਣ 20 ਸਾਲਾ ਪਤੀ-ਪਤਨੀ ਭਾਰਤ ਤੋਂ ਆਏ ਹਨ।
ਹੋਰ 2 ਨਵੇਂ ਕੇਸਾਂ ਦਾ ਅਰਥ ਹੈ ਕਿ ਨਿਊਜ਼ੀਲੈਂਡ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 1159 ਤੱਕ ਪਹੁੰਚ ਗਈ ਹੈ। ਜਦੋਂ ਕਿ ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸਾਂ ਦੀ ਸਾਂਝੀ ਕੁੱਲ ਗਿਣਤੀ ਹੁਣ 1509 ਹੈ। ਜੋ ਦੇਸ਼ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਰਿਪੋਰਟ ਕੀਤੇ ਗਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੋਵਿਡ -19 ਤੋਂ 1,482 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਈ ਵੀ ਮਰੀਜ਼ ਕੋਵਿਡ -19 ਲਈ ਹਸਪਤਾਲ ਪੱਧਰੀ ਦੇਖ ਭਾਲ ਨਹੀਂ ਲੈ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ 22 ਹੀ ਹੈ। ਸ਼ੁੱਕਰਵਾਰ ਨੂੰ ਵਾਇਰਸ ਦੇ ਕੁੱਲ 7707 ਟੈੱਸਟ ਪੂਰੇ ਕੀਤੇ ਗਏ ਸਨ ਅਤੇ ਪੂਰੇ ਕੀਤੇ ਗਏ ਟੈੱਸਟਾਂ ਦੀ ਕੁੱਲ ਗਿਣਤੀ 335,167 ਹੋ ਗਈ ਹੈ। ਸ਼ੁੱਕਰਵਾਰ ਨੂੰ ਹੀ ੨ ਮਹੱਤਵਪੂਰਣ ਕਲੱਸਟਰ ਬੰਦ ਕੀਤੇ ਹਨ, ਜਿਨ੍ਹਾਂ ਵਿੱਚ ਬਲਫ਼ ਵੈਡਿੰਗ ਕਲੱਸਟਰ ਅਤੇ ਕ੍ਰਾਈਸਟਚਰਚ ਦਾ ਰੋਜ਼ਵੁੱਡ ਰੈਸਟ ਹੋਮ ਕਲੱਸਟਰ ਹੈ। ਜਦੋਂ ਕਿ ਆਕਲੈਂਡ ਦਾ ਮਾਰਗ੍ਰੇਟ ਹੋਸਪੀਟਲ ਐਂਡ ਰੈਸਟ ਹੋਮ ਕਲੱਸਟਰ ਹਾਲੇ ਵੀ ਓਪਨ ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ 2 ਹੋਰ ਨਵੇਂ ਕੇਸ, ਭਾਰਤ ਤੋਂ ਆਕਲੈਂਡ ਪਰਤਿਆ...