ਵੈਲਿੰਗਟਨ, 8 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਮੈਨੇਜਡ ਆਈਸੋਲੇਸ਼ਨ ‘ਚੋਂ 23 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਨਹੀਂ ਆਇਆ ਹੈ। ਇੱਕ ਨਵਾਂ ਬਾਰਡਰ ਨਾਲ ਸਬੰਧਿਤ ਪਾਜ਼ੇਟਿਵ ਕੋਵਿਡ -19 ਦਾ ਕੇਸ ਬੀਤੀ ਰਾਤ ਨਿਊਜ਼ੀਲੈਂਡ ਵਿੱਚ ਸਾਹਮਣੇ ਆਇਆ ਸੀ। ਇਹ ਇੱਕ 2੪ ਸਾਲਾ ਦੇ ਵਿਅਕਤੀ ਦਾ ਹੈ ਜੋ ਆਕਲੈਂਡ ਵਿੱਚ ਗ੍ਰੈਂਡ ਮਿਲੇਨੀਅਮ ਹੋਟਲ ਦੀ ਮੈਨੇਜਡ ਆਈਸੋਲੇਸ਼ਨ ਸਹੂਲਤ ਵਿੱਚ ਕੰਮ ਕਰਦਾ ਹੈ।
ਸਿਹਤ ਦੇ ਡਾਇਰੈਕਟਰ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਨਵਾਂ ਬਾਰਡਰ ਸਬੰਧਿਤ ਪਾਜ਼ੇਟਿਵ ਕੇਸ ਇਕ ਆਦਮੀ ਦਾ ਹੈ, ਜਿਸ ਨੂੰ ਚਾਰ ਦਿਨ ਪਹਿਲਾਂ ਗਲੇ ਵਿੱਚ ਖ਼ਰਾਸ਼ ਸੀ, ਉਸ ਨੂੰ ਕੋਵਿਡ ਦਾ ਟੀਕਾ ਨਹੀਂ ਲਗਾਇਆ ਗਿਆ ਹੈ। ਇਹ ਵਿਅਕਤੀ ਇਕੱਲਾ ਰਹਿੰਦਾ ਹੈ ਪਰ ਆਕਲੈਂਡ ਰਿਜਨਲ ਪਬਲਿਕ ਹੈਲਥ ਆਦਮੀ ਦੇ ਗੁਆਂਢੀਆਂ ਨਾਲ ਸੰਪਰਕ ਦੀ ਜਾਂਚ ਕਰ ਰਹੀ ਹੈ। ਉਹ ਇੱਕ ਸਾਥੀ ਦੇ ਨਾਲ ਕੰਮ ‘ਤੇ ਜਾਂਦਾ ਸੀ, ਜਿਸ ਦਾ ਟੈੱਸਟ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਸਾਥੀ ਨੂੰ ਪੂਰੇ ਟੀਕੇ ਲੱਗੇ ਹੋਏ ਹਨ। ਉਸ ਆਦਮੀ ਨੇ ਈਸਟਰ ਉੱਤੇ ਕੰਮ ਕੀਤਾ ਸੀ। ਪਰ ਕੰਮ ਉੱਤੇ ਜਾਂ ਕੱਲ੍ਹ ਕਿਸੇ ਨਾਲ ਸੰਪਰਕ ਵਿੱਚ ਨਹੀਂ ਸੀ। ਉਹ ਪੂਰੀ ਰਾਤ ਘਰ ‘ਚ ਆਈਸੋਲੇਟ ਹੋ ਗਿਆ ਸੀ ਅਤੇ ਅੱਜ ਉਸ ਨੂੰ ਜੈੱਟ ਪਾਰਕ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।
ਬਲੂਮਫੀਲਡ ਨੇ ਕਿਹਾ ਕਿ ਅਧਿਕਾਰੀ ਅਜੇ ਵੀ ਸੁਰੱਖਿਆ ਗਾਰਡ ਦੇ ਸਹਿਯੋਗੀਆਂ ਅਤੇ ਕਮਿਊਨਿਟੀ ਸੰਪਰਕਾਂ ਦੇ ਐੱਕਸਪੋਜ਼ਰ ਨੂੰ ਨਿਰਧਾਰਿਤ ਕਰਨ ਲਈ ਕੰਮ ਕਰ ਰਹੇ ਹਨ। ਜੀਨੋਮ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਪਰ ਇਹ ਕੱਲ੍ਹ ਦੁਪਹਿਰ ਤੱਕ ਪੂਰਾ ਨਹੀਂ ਹੋਵੇਗਾ। ਵਰਕਰ ਦੇ ਲਾਗ ਲੱਗਣ ਤੋਂ ਪਹਿਲਾਂ ਗ੍ਰੈਂਡ ਮਿਲੇਨੀਅਮ ਵਿੱਚ ਵੈਂਟੀਲੇਸ਼ਨ ਦਾ ਮੁਲਾਂਕਣ ਪਹਿਲਾਂ ਹੀ ਜਾਰੀ ਸੀ। ਉਨ੍ਹਾਂ ਨੇ ਕਿਹਾ ਕਿ ਗ੍ਰੈਂਡ ਮਿਲੇਨੀਅਮ ਦੇਸ਼ ਦੀ ਸਭ ਤੋਂ ਵੱਡੀ ਐਮਆਈਕਿਯੂ ਸਹੂਲਤਾਂ ਵਿੱਚੋਂ ਇੱਕ ਹੈ, ਇਹ ਉਹੀ ਸਹੂਲਤ ਹੈ ਜਿੱਥੇ ਇਕ ਕਲੀਨਰ ਦਾ 22 ਮਾਰਚ ਨੂੰ ਪਾਜ਼ੇਟਿਵ ਟੈੱਸਟ ਆਇਆ ਸੀ।
ਉਨ੍ਹਾਂ ਕਿਹਾ ਕਿ ਬਾਰਡਰ ਵਰਕਰ, ਸਕਿਉਰਿਟੀ ਕੋਨਟਰੈਕਟਰ ਨੂੰ ਟੀਕਾਕਰਣ ਦੀ ਪੇਸ਼ਕਸ਼ ਕੀਤੀ ਗਈ ਹੋਵੇਗੀ ਪਰ ਉਨ੍ਹਾਂ ਕੋਲ ਇਸ ਬਾਰੇ ਵੇਰਵੇ ਨਹੀਂ ਹਨ ਕਿ ਉਹ ਕਿਉਂ ਨਹੀਂ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਬਾਰਡਰ ਵਰਕਰਾਂ ਦੇ ਟੀਕਾਕਰਣ ਦੀ ਦਰ ਲਗਭਗ 95% ਹੈ।
ਸਿਹਤ ਦੇ ਡਾਇਰੈਕਟਰ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਮੈਨੇਜਡ ਆਈਸੋਲੇਸ਼ਨ ਦੇ ਆਏ 23 ਨਵੇਂ ਕੇਸਾਂ ਵਿੱਚੋਂ 4 ਕੇਸ ਹਿਸਟੋਰੀਕਲ ਹਨ ਅਤੇ 19 ਐਕਟਿਵ ਨਵੇਂ ਕੇਸਾਂ ਵਿੱਚੋਂ 17 ਕੇਸ ਭਾਰਤ ਤੋਂ ਨਿਊਜ਼ੀਲੈਂਡ ਵਾਪਸ ਆਇਆ ਦੇ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,555 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਇਨ੍ਹਾਂ ਵਿੱਚੋਂ ਕੰਨਫ਼ਰਮ ਕੇਸਾਂ ਦੀ ਗਿਣਤੀ 2175 ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 95 ਹੈ। ਕੋਰੋਨਾਵਾਇਰਸ ਤੋਂ ੧੦ ਕੇਸ ਰਿਕਵਰ ਹੋਏ ਹਨ। ਜਿਸ ਨਾਲ ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2434 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ 23 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ, 17 ਕੇਸ...