ਵੈਲਿੰਗਟਨ, 3 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 3 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਆਕਲੈਂਡ, ਦੂਜਾ ਕ੍ਰਾਈਸਟਚਰਚ ਅਤੇ ਤੀਜਾ ਸਮੁੰਦਰੀ ਜਹਾਜ਼ ਵਿੱਚ ਮੈਨੇਜਡ ਆਈਸੋਲੇਸ਼ਨ ਵਿੱਚ ਹੈ। ਜਦੋਂ ਕਿ ਕਮਿਊਨਿਟੀ ਟਰਾਂਸਮਿਸ਼ਨ ਦਾ ਅੱਜ ਵੀ ਕੋਈ ਨਵਾਂ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੱਲ੍ਹ ਰਿਪੋਰਟ ਕੀਤੇ ਗਏ ਦੋ ਮਾਮਲਿਆਂ ਦੀ ਪੜਤਾਲ ਅਧੀਨ ਮੁੜ ਸ਼੍ਰੇਣੀਬੱਧ ਕੀਤੇ ਗਏ ਹਨ, ਕਿਉਂਕਿ ਉਨ੍ਹਾਂ ਦੇ ਇਤਿਹਾਸਕ ਕੇਸ ਹੋਣ ਦੀ ਸੰਭਾਵਨਾ ਹੈ ਜੋ ਪਹਿਲਾਂ ਵਿਦੇਸ਼ੀ ਮਾਮਲੇ ਵਜੋਂ ਰਿਪੋਰਟ ਕੀਤੇ ਗਏ ਸਨ। ਸੰਕਰਮਿਤ ਮਾਮਲਿਆਂ ਵਿੱਚੋਂ ਇਕ ਨਿਊਜ਼ੀਲੈਂਡ ਵਿੱਚ ਛੁੱਟੀ ਨਾਲ ਜੁੜਿਆ ਹੋਇਆ ਹੈ।
ਮੰਤਰਾਲੇ ਨੇ ਕਿਹਾ ਕਿ ਸਕਾਰਾਤਮਿਕ ਟੈੱਸਟ ਕਰਨ ਵਾਲਾ ਵਿਅਕਤੀ ਇੰਡੋਨੇਸ਼ੀਆ ਦਾ ਸੀ ਪਰ ਉਸ ਨੂੰ ਇਤਿਹਾਸਕ ਮਾਮਲਾ ਮੰਨਿਆ ਗਿਆ। ਮੰਤਰਾਲੇ ਨੇ ਕਿਹਾ ਕਿ ਟੈੱਸਟ ਕੀਤੇ ਜਾਣ ਤੋਂ ਪਹਿਲਾਂ ਇਸ ਵਿਅਕਤੀ ਨੇ ਜਹਾਜ਼ ਨੂੰ ਨਹੀਂ ਛੱਡਿਆ ਸੀ। ਸਮੁੰਦਰੀ ਜਹਾਜ਼ 24 ਜਨਵਰੀ ਨੂੰ ਨਿਊਜ਼ੀਲੈਂਡ ਆਇਆ ਸੀ ਅਤੇ ਛੁੱਟੀ ਤੋਂ ਪਹਿਲਾਂ ਉਸ ਨੇ ਸਵੈੱਬ ਦਿੱਤਾ ਸੀ।
29 ਜਨਵਰੀ ਨੂੰ ਆਏ ਇਕ ਹੋਰ ਵਿਅਕਤੀ ਨੇ ਸਿੰਗਾਪੁਰ ਰਾਹੀ ਦੀ ਯਾਤਰਾ ਕੀਤੀ ਸੀ ਅਤੇ ਉਹ ਕੋਵਿਡ ਦੇ ਤੀਸਰੇ ਦਿਨ ਦੀ ਰੁਟੀਨ ਟੈਸਟਿੰਗ ਵਿੱਚ ਪਾਜ਼ੇਟਿਵ ਪਾਇਆ ਗਿਆ। ਜਦੋਂ ਕਿ ਪਾਜ਼ੇਟਿਵ ਟੈੱਸਟ ਦੇਣ ਵਾਲਾ ਤੀਜਾ ਵਿਅਕਤੀ ਦੋ ਦਿਨ ਪਹਿਲਾਂ ਅਮਰੀਕਾ ਤੋਂ ਇੱਥੇ ਆਇਆ ਸੀ। ਉਸ ਵੇ ਆਉਣ ‘ਤੇ ਪਾਜ਼ੇਟਿਵ ਟੈੱਸਟ ਦਿੱਤਾ, ਉਹ ਹੁਣ ਕ੍ਰਾਈਸਟਚਰਚ ਵਿਖੇ ਕੁਆਰੰਟੀਨ ਸਹੂਲਤ ਵਿੱਚ ਹੈ।
ਸਿਹਤ ਮੰਤਰਾਲੇ ਦੇ ਮੁਤਾਬਿਕ ਨਿਊਜ਼ੀਲੈਂਡ ਵਿੱਚ ਨਵੇਂ ਐਕਟਿਵ ਕੇਸਾਂ ਦੀ ਗਿਣਤੀ 61 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ 12 ਵਿਅਕਤੀ ਨੇ ਰਿਕਵਰ ਕੀਤਾ ਹੈ। ਜਦੋਂ ਕਿ ਦੇਸ਼ ਵਿੱਚ ਕੁੱਲ ਕੰਨਫ਼ਰਮ ਕੇਸਾਂ ਦੀ ਗਿਣਤੀ 1952 ਹੋ ਗਈ ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ 3 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ