ਵੈਲਿੰਗਟਨ, 17 ਮਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਮੈਨੇਜਡ ਆਈਸੋਲੇਸ਼ਨ ‘ਚੋਂ 5 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਨਹੀਂ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ ਆਏ 5 ਨਵੇਂ ਕੇਸ ਹਾਲ ਹੀ ‘ਚ ਭਾਰਤ ਤੋਂ 14 ਅਤੇ 15 ਮਈ ਨੂੰ ਵਾਪਸ ਆਏ ਹਨ। ਜੋ ਕਤਰ ਦੇ ਰਸਤੇ ਨਿਊਜ਼ੀਲੈਂਡ ਪੁੱਜੇ ਹਨ। ਇਨ੍ਹਾਂ ਦੇ ਪਹਿਲੇ ਦਿਨ ਦੇ ਰੁਟੀਨ ਟੈੱਸਟ ਪਾਜ਼ੇਟਿਵ ਆਏ, ਜਦੋਂ ਕਿ 2 ਕੇਸਾਂ ਦੇ ਉਨ੍ਹਾਂ ਦੇ ਜ਼ੀਰੋ ਦਿਨ ਦੇ ਰੁਟੀਨ ਟੈੱਸਟ ਪਾਜ਼ੇਟਿਵ ਆਇਆ।
ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਵੈਲਿੰਗਟਨ ਖੇਤਰ ਵਿੱਚੋਂ ਗੰਦੇ ਪਾਣੀ ਦੇ ਹੋਰ ਨਮੂਨੇ ਵੀ ਇਕੱਠੇ ਕੀਤੇ ਗਏ ਹਨ, ਜਦੋਂ ਕਿ ਦੋ ਸੈਂਪਲਾਂ ਦੇ ਇਸ ਤੋਂ ਪਹਿਲਾਂ ਇੱਕ ਕਮਜ਼ੋਰ ਪਾਜ਼ੇਟਿਵ ਕੋਵਿਡ -19 ਦੇ ਨਤੀਜੇ ਸਾਹਮਣੇ ਆਏ ਸਨ। ਹਾਲਾਂਕਿ, ਨਵੇਂ ਨਮੂਨਿਆਂ ਦੇ ਨਤੀਜੇ ਕੱਲ੍ਹ ਸ਼ਾਮ ਤੱਕ ਆਉਣ ਦੀ ਉਮੀਦ ਨਹੀਂ ਹੈ।
ਗੌਰਤਲਬ ਹੈ ਕਿ ਕੱਲ੍ਹ ਸਿਹਤ ਅਧਿਕਾਰੀਆਂ ਨੇ ਦੱਸਿਆ ਸੀ ਕਿ ਮੋਆ ਪੁਆਇੰਟ ਟਰੀਟਮੈਂਟ ਪਲਾਂਟ ਤੋਂ ਵੈਲਿੰਗਟਨ ਦੇ ਦੋ ਗੰਦੇ ਪਾਣੀ ਦੇ ਨਮੂਨਿਆਂ ਦਾ ਕੋਵਿਡ -19 ਲਈ ਕਮਜ਼ੋਰ ਪਾਜ਼ੇਟਿਵ ਟੈੱਸਟ ਆਏ ਸਨ।
ਸਿਹਤ ਮੰਤਰਾਲੇ ਨੇ ਕਿਹਾ ਕਿ, ‘ਇਹ ਸੰਭਾਵਨਾ ਹੈ ਕਿ ਦੋ ਕਮਜ਼ੋਰ ਪਾਜ਼ੇਟਿਵ ਨਤੀਜੇ ਹਾਲ ਹੀ ਵਿੱਚ ਠੀਕ ਹੋਏ ਮਾਮਲਿਆਂ ਵਿੱਚ ਵਾਇਰਸ ਨੂੰ ਬਹਾਏ ਜਾਣ ਦੇ ਕਾਰਣ ਹਨ’। ਮੰਤਰਾਲੇ ਨੇ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਨੂੰ, ਖ਼ਾਸ ਤੌਰ ‘ਤੇ ਵੈਲਿੰਗਟਨ ਖੇਤਰ ਦੇ ਲੋਕਾਂ ਨੂੰ ਤੁਰੰਤ ਟੈੱਸਟ ਕਰਵਾਉਣ ਦੀ ਅਪੀਲ ਕੀਤੀ ਹੈ।
ਹੁਣ ਨਿਊਜ਼ੀਲੈਂਡ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 18 ਹੈ। ਜਦੋਂ ਕਿ ਕੰਨਫ਼ਰਮ ਕੇਸਾਂ ਦੀ ਗਿਣਤੀ 2295 ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 479 ਕੇਸਾਂ ਵਿੱਚੋਂ 60 ਹਿਸਟੋਰੀਲਕ ਕੇਸ ਹਨ। ਹੁਣ ਤੱਕ ਦੇਸ਼ ਭਰ ਵਿੱਚ ਲੈਬਾਰਟਰੀਆਂ ਵੱਲੋਂ ਕੀਤੇ ਟੈੱਸਟਾਂ ਦੀ ਗਿਣਤੀ 2,082,570 ਹੋ ਗਈ ਹੈ। ਲੈਬਾਰਟਰੀਆਂ ਨੇ ਕੱਲ੍ਹ 2217 ਟੈੱਸਟ ਕੀਤੇ ਜਦੋਂ ਕਿ ਸੱਤ ਦਿਨਾਂ ਦੀ ਰੋਲਿੰਗ ਐਵਰੇਜ਼ 3654 ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,651 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 18 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2607 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ 5 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ, ਹੋਰ...