ਕੋਵਿਡ -19: ਨਿਊਜ਼ੀਲੈਂਡ ‘ਚ 6 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ, ਕਮਿਊਨਿਟੀ ਦਾ ਕੋਈ ਕੇਸ ਨਹੀਂ

ਵੈਲਿੰਗਟਨ, 25 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਨਵਾਂ ਕੇਸ ਨਹੀਂ ਆਇਆ ਹੈ, ਪਰ ਮੈਨੇਜਡ ਆਈਸੋਲੇਸ਼ਨ ‘ਚੋਂ 6 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਮੈਨੇਜਡ ਆਈਸੋਲੇਸ਼ਨ ਦੇ 6 ਨਵੇਂ ਕੇਸ ਭਾਰਤ, ਡੈਨਮਾਰਕ, ਸਰਬੀਆ ਅਤੇ ਮੋਂਟੇਨੇਗਰੋ ਤੋਂ ਨਿਊਜ਼ੀਲੈਂਡ ਆਏ ਹਨ।
ਇਸ ਦੌਰਾਨ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਪਾਜ਼ੇਟਿਵ ਆਏ ਮੈਨੇਜਡ ਆਈਸੋਲੇਸ਼ਨ ਵਰਕਰ ਦੇ ਘਰਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਰਿਸ਼ਤੇਦਾਰ ਨੇ ਆਪਣੇ ਪਹਿਲੇ ਟੈੱਸਟ ਦੇ ਬਾਅਦ ਇੱਕ ਕਮਜ਼ੋਰ ਸਕਾਰਾਤਮਿਕ ਨਤੀਜਾ ਵਾਪਸ ਦਿੱਤਾ ਅਤੇ ਸਾਵਧਾਨੀ ਦੇ ਤੌਰ ‘ਤੇ ਕਾਉਂਟਡਾਊਨ ਕਿਯੂਵੇਅ ਸੇਂਟ ਵਿਖੇ ਕੁੱਝ ਸਹਿਯੋਗੀ ਜਿਨ੍ਹਾਂ ਨੇ ਜਾਂਚ ਅਧੀਨ ਵਿਅਕਤੀ ਨਾਲ ਨੇੜਿਉਂ ਕੰਮ ਕੀਤਾ, ਉਹ ਉਦੋਂ ਤੱਕ ਘਰ ਰਹਿਣਗੇ ਜਦੋਂ ਤੱਕ ਉਹ ੫ਵੇਂ ਦਿਨ ਨਕਾਰਾਤਮਿਕ ਟੈੱਸਟ ਪ੍ਰਾਪਤ ਨਹੀਂ ਕਰਦੇ।ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਹੋਰ ਸਟਾਫ਼ ਨੂੰ ਜੋਖ਼ਮ ਨਹੀਂ ਮੰਨਿਆ ਜਾਂਦਾ।
ਅੱਜ ਤੱਕ ਦੇਸ਼ ਭਰ ਵਿੱਚ ਲੈਬਾਰਟਰੀਆਂ ਵੱਲੋਂ ਕੀਤੇ ਟੈੱਸਟਾਂ ਦੀ ਗਿਣਤੀ 1,867,966 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,476 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 71 ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2379 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।