ਆਕਲੈਂਡ, 16 ਦਸੰਬਰ – ਨਿਊਜ਼ੀਲੈਂਡ ‘ਚ ਕਥਿਤ ਤੌਰ ‘ਤੇ ਓਮਿਕਰੋਨ ਕੋਵਿਡ -19 ਦਾ ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸਟੱਫ ਦੀ ਰਿਪੋਰਟ ਹੈ ਕਿ ਕ੍ਰਾਈਸਟਚਰਚ ਵਿੱਚ ਮੈਨੇਜਡ ਆਈਸੋਲੇਸ਼ਨ ਵਿੱਚ 1 ਓਮਿਕਰੋਨ ਕੇਸ ਦਾ ਪਤਾ ਲਗਾਇਆ ਗਿਆ ਹੈ।
ਕੋਵਿਡ -19 ਦਾ ਵੇਰੀਐਂਟ ਦਾ ਇਹ ਨਵਾਂ ਰੂਪ ਵਿਸ਼ਵ ਪੱਧਰ ‘ਤੇ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਦੇਸ਼ ਬਾਰਡਰ ਪਾਬੰਦੀਆਂ ਨੂੰ ਸਖ਼ਤ ਕਰਕੇ ਅਤੇ ਕਮਿਊਨਿਟੀ ਵਿੱਚ ਸੁਰੱਖਿਆ ਉਪਾਵਾਂ ਨੂੰ ਵਧਾ ਰਹੇ ਹਨ। ਕੋਵਿਡ ਦਾ ਇਹ ਨਵਾਂ ਰੂਪ ਓਮਿਕਰੋਨ ਅਗਲੇ ਸਾਲ ਨਿਊਜ਼ੀਲੈਂਡ ਦੇ ਬਾਰਡਰਾਂ ਦੇ ਮੁੜ ਖੁੱਲ੍ਹਣ ‘ਤੇ ਵੀ ਅਸਰ ਪਾ ਸਕਦਾ ਹੈ।
Home Page ਕੋਵਿਡ -19: ਨਿਊਜ਼ੀਲੈਂਡ ਦੇ MIQ ‘ਚ ਪਹਿਲੇ ਓਮਿਕਰੋਨ ਕੇਸ ਦਾ ਪਤਾ ਚੱਲਿਆ