ਭਾਰਤ ਤੋਂ ਆਉਣ ਵਾਲਿਆਂ ਦੇ ਕੇਸਾਂ ‘ਚ ਲਗਾਤਾਰ ਵਾਧਾ ਦਰਜ
ਵੈਲਿੰਗਟਨ, 8 ਅਪ੍ਰੈਲ – ਨਿਊਜ਼ੀਲੈਂਡ ਸਰਕਾਰ ਨੇ ਕੋਵਿਡ -19 ਕੇਸਾਂ ਵਿੱਚ ਹੋਏ ਵਾਧੇ ਦੇ ਜਵਾਬ ਵਿੱਚ ਭਾਰਤ ਨਾਲ ਯਾਤਰਾ ਮੁਅੱਤਲ ਕਰ ਦਿੱਤੀ ਹੈ। ਇਹ ਪਾਬੰਦੀ 11 ਅਪ੍ਰੈਲ ਦਿਨ ਐਤਵਾਰ ਤੋਂ ਸ਼ੁਰੂ ਹੋਵੇਗੀ ਅਤੇ 28 ਅਪ੍ਰੈਲ ਤੱਕ ਲਾਗੂ ਰਹੇਗੀ। ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਯਾਤਰਾ ਰੋਕਣ ਦਾ ਕਾਰਣ ਅੱਜ ਮੈਨੇਜਡ ਆਈਸੋਲੇਸ਼ਨ ਵਿੱਚ ਆਏ 23 ਨਵੇਂ ਕੇਸਾਂ ਵਿੱਚੋਂ 17 ਭਾਰਤ ਤੋਂ ਆਇਆ ਦੇ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ ਤੋਂ ਖ਼ਤਰੇ ਦਾ ਮੁਲਾਂਕਣ ਚਾਲੂ ਹੈ, ਸਰਕਾਰ ਕੋਵਿਡ ਹੌਟਸਪੌਟ ਦੇ ਹੋਰ ਦੇਸ਼ਾਂ ਦੇ ਜੋਖ਼ਮ ਨੂੰ ਦੇਖ ਰਹੀ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਇਸ ਵੇਲੇ ਭਾਰਤ ਨੂੰ ਹਾਈ ਰਿਸਕ ਦੇਸ਼ਾਂ ਵਿੱਚ ਮੰਨ ਰਿਹਾ ਹੈ। ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ, “ਇਹ ਸਥਾਈ ਪ੍ਰਬੰਧ ਨਹੀਂ ਬਲਕਿ ਇੱਕ ਅਸਥਾਈ ਉਪਾਅ ਹੈ”। ਉਸ ਨੇ ਕਿਹਾ ਕਿ ਅਸਥਾਈ ਤੌਰ ‘ਤੇ ਰੋਕ ਨਾਲ ਯਾਤਰੀਆਂ ਨੂੰ ਖ਼ੁਦ ਨੂੰ ਹੋਣ ਵਾਲੇ ਜੋਖ਼ਮ ਨੂੰ ਘਟਾਉਣ ਵਿੱਚ ਸਹਾਇਤਾ ਕਰੇਗੀ। ਸਿਹਤ ਟੀਮਾਂ ਭਾਰਤ ਤੋਂ ਯਾਤਰੀਆਂ ਨੂੰ ਸਵੀਕਾਰਣ ਦੇ ਲਈ ਸੁਰੱਖਿਅਤ ਅਜ਼ਮਾਉਣ ਦੀ ਯੋਜਨਾ ਬਣਾਉਣ ਲਈ 28 ਅਪ੍ਰੈਲ ਤੱਕ ਦੇ ਸਮੇਂ ਦੀ ਵਰਤੋਂ ਕਰਨਗੀਆਂ। ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਸੀ ਕਿ ਅਧਿਕਾਰੀ ਇਕ ਵਧੀਆ ਹੱਲ ਲੱਭ ਸਕਣ। ਉਨ੍ਹਾਂ ਕਿਹਾ ਕਿ ਅਸੀਂ ਕੁੱਝ ਸਪਸ਼ਟ ਨਹੀਂ ਪਛਾਣਿਆ ਹੈ ਪਰ ਸਾਨੂੰ ਕੋਸ਼ਿਸ਼ ਕਰਨੀ ਪਵੇਗੀ ਅਤੇ ਬਿਹਤਰ ਕਰਨਾ ਪਏਗਾ। ਉਹ ਦੂਜੇ ਦੇਸ਼ਾਂ ਵਿੱਚ ਪੀਸੀਆਰ ਕੋਵਿਡ ਟੈਸਟਿੰਗ ਦੀ ਗੁਣਵੱਤਾ ਨੂੰ ਵੇਖਣਾ ਚਾਹੁੰਦੀ ਸੀ ਅਤੇ ਕੀ ਰਵਾਨਗੀ ਤੋਂ ਪਹਿਲਾਂ 72 ਘੰਟਿਆਂ ਵਿੱਚ ਟੈੱਸਟ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਸਿਹਤ ਟੀਮਾਂ ਉਨ੍ਹਾਂ ਦੇ ਮੂਲ ਦੇਸ਼ ਨੂੰ ਨਹੀਂ ਸਗੋਂ ਪਹੁੰਚਣ ਵਾਲੀਆਂ ਫਲਾਈਟਾਂ ਦੇ ਰਸਤੇ ਵੀ ਵੇਖ ਸਕਦੀਆਂ ਹਨ।
Home Page ਕੋਵਿਡ -19: ਨਿਊਜ਼ੀਲੈਂਡ ਨੇ ਅਸਥਾਈ ਤੌਰ ‘ਤੇ ਭਾਰਤ ਨਾਲ 11 ਤੋਂ 28...