ਵੈਲਿੰਗਟਨ, 20 ਅਗਸਤ – ਵੈਲਿੰਗਟਨ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਜੁੜੇ 3 ਕੇਸਾਂ ਦੀ ਪੁਸ਼ਟੀ ਤੋਂ ਬਾਅਦ ਹੁਣ ਪੂਰਾ ਨਿਊਜ਼ੀਲੈਂਡ ਅੱਜ ਅੱਧੀ ਰਾਤ 11.59 ਵਜੇ ਤੋਂ 24 ਅਗਸਤ ਦਿਨ ਮੰਗਲਵਾਰ ਅੱਧੀ ਰਾਤ ਤੱਕ ਅਲਰਟ ਲੈਵਲ 4 ਉੱਤੇ ਚਲਾ ਜਾਏਗਾ। ਡੈਲਟਾ ਦੇ ਪ੍ਰਕੋਪ ਨੂੰ ਵੇਖਦੇ ਹੋਏ ਹੁਣ ਦੇਸ਼ ਭਰ ਵਿੱਚ ਲੌਕਡਾਉਨ ਨੂੰ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿਹਤ ਨਿਰਦੇਸ਼ਕ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਆਕਲੈਂਡ ਨੂੰ ਘੱਟੋ ਘੱਟ ਅਗਸਤ ਦੇ ਅਖੀਰ ਤੱਕ ਇੱਕ ਹੋਰ ਲੰਮੇ ਲੌਕਡਾਉਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ 3 ਵਜੇ ਐਲਾਨ ਕੀਤਾ ਕਿ ਨਿਊਜ਼ੀਲੈਂਡ ਘੱਟੋ ਘੱਟ ਬੁੱਧਵਾਰ ਤੱਕ ਅਲਰਟ ਲੈਵਲ 4 ਦੇ ਲੌਕਡਾਉਨ ਵਿੱਚ ਰਹੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਇੱਕ ਵਾਜਬ ਸਥਿਤੀ ਵਿੱਚ ਹੈ ਪਰ ਇਹ ਅਜੇ ਸ਼ੁਰੂਆਤੀ ਦਿਨ ਹਨ। “ਕੋਈ ਵੀ ਵਾਜਬ ਸਿੱਟਾ ਕੱਢਣਾ ਬਹੁਤ ਜਲਦੀ ਹੈ,” ਆਰਡਰਨ ਨੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕਿਹਾ ਕੈਬਨਿਟ ‘ਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਲੌਕਡਾਉਨ ਨੂੰ ਵਧਾਇਆ ਜਾਵੇਗੀ। ਸਾਨੂੰ ਅਜੇ ਵੀ ਬਹੁਤ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਜੇ ਵੀ ਵੱਡੀ ਗਿਣਤੀ ਵਿੱਚ ਟੈੱਸਟਾਂ ਦੇ ਨਤੀਜੇ ਆਉਣ ਦੀ ਉਡੀਕ ਕਰ ਰਹੇ ਹਾਂ ਜੋ ਇਸ ਪ੍ਰਕੋਪ ਦੀ ਹੱਦ ਨੂੰ ਜਾਣਨ ਵਿੱਚ ਸਾਡੀ ਸਹਾਇਤਾ ਕਰਨਗੇ।
Home Page ਕੋਵਿਡ -19: ਸਮੁੱਚਾ ਨਿਊਜ਼ੀਲੈਂਡ ਅੱਜ ਰਾਤ 11.59 ਵਜੇ ਤੋਂ 24 ਅਗਸਤ ਤੱਕ...