ਅਸੀਂ (ਰਾਜ ਬੇਦੀ ਅਤੇ ਨਿੰਮੀ ਬੇਦੀ) ਹਮੇਸ਼ਾ ‘ਕੀਆ ਮਾਹੀ ਤਾਹੀ’ (ਇਕੱਠੇ ਕੰਮ ਕਰਨਾ) ਵਿਚ ਵਿਸ਼ਵਾਸ ਰੱਖਦੇ ਹਨ ਅਤੇ ਕਾਰਜ ਕਰਦੇ ਆ ਰਹੇ ਹਾਂ ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਕੱਠਪੁਣਾ ਵੱਡੇ ਕਾਰਜ ਸਫਲ ਕਰਦਾ ਹੈ। ਕੋਵਿਡ-19 ਨੇ ਨਿੰਮੀ ਅਤੇ ਰਾਜ ਨੂੰ ਇਕ ਅਜਿਹੇ ਮੁਕਾਮ ਉੱਤੇ ਪਹੁੰਚਾਇਆ ਹੈ ਜਿੱਥੇ ਕਮਿਊਨਿਟੀ ਲਈ ਵਿਵਹਾਰਿਕ ਹਮਾਇਤ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਆਪਣੇ ਆਪ ਤੱਕ ਰਹਿਣ ਦਾ ਸਮਾਂ ਨਹੀਂ ਇਹ ਸਮਾਂ ਹੈ ਇਕੱਠੇ ਰਹਿਣ, ਭਾਈਚਾਰੇ ਵਿੱਚ ਭਰੋਸਾ ਅਤੇ ਨਿਊਜ਼ੀਲੈਂਡ ਸਰਕਾਰ ਵਿੱਚ ਵਿਸ਼ਵਾਸ ਰੱਖਣ ਦਾ। ਅਸੀਂ ਇਕ ਭਾਈਚਾਰਾ ਹਾਂ ….. ਆਓ ਇੱਕ ਦੂਸਰੇ ਦੀ ਨੈਤਿਕ ਤੌਰ ‘ਤੇ ਸਹਾਇਤਾ ਕਰੀਏ, ਸਹੀ ਸਲਾਹ ਦੇ ਕੇ, ਸਰੋਤ ਪ੍ਰਦਾਨ ਕਰੀਏ ਜਾਂ ਜੋ ਵੀ ਤੁਸੀਂ ਕਰ ਸਕਦੇ ਹੋ। ਕੋਈ ਫ਼ਰਕ ਨਹੀਂ ਪੈਂਦਾ ਕਿ ਕਿਸੇ ਦਾ ਇਮੀਗ੍ਰੇਸ਼ਨ ਸਟੇਟਸ ਕੀ ਹੈ ਜਾਂ ਸਮਾਜਕ ਰੁਤਬਾ ਅਤੇ ਘਰੇਲੂ ਸਥਿਤੀ ਕੀ ਹੈ।
ਰਾਜ ਅਤੇ ਨਿੰਮੀ ਦੋਵੇਂ ਤਜਰਬੇਕਾਰ ਕਮਿਊਨਿਟੀ ਐਜੂਕੇਟਰ ਅਤੇ ਕਮਿਊਨਿਟੀ ਡਿਵੈਲਪਮੈਂਟ ਪ੍ਰੈਕਟੀਸ਼ਨਰ ਹਨ। ਦੋਵੇਂ ਸੰਯੁਕਤ ਰੂਪ ਵਿਚ ਨਵੀਨਤਾ ਅਤੇ ਸਹਿ-ਸਿਰਜਣਾ ਵਰਗੇ ਹੁਨਰਾਂ ਨਾਲ ਭਰੇ ਹੋਏ ਹਨ। ਉਨ੍ਹਾਂ ਨੇ ਸਮੇਂ ਦੇ ਦਬਾਅ ਹੇਠ, ਕਮਿਊਨਿਟੀ, ਤਬਦੀਲੀ ਅਤੇ ਆਪਸੀ ਸੰਬੰਧਾਂ ਵਿੱਚ ਕਮਿਊਨਿਟੀ ਨੂੰ ਸਹਿਜਤਾ ਦਿਖਾਉਣ ਦੇ ਨਾਲ ਪ੍ਰੇਰਿਤ ਕਰਨ ਦੇ ਲਈ ਸਮੇਂ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ। ਰਾਜ ਅਤੇ ਨਿੰਮੀ ਵੱਖ-ਵੱਖ ਕਮਿਊਨਿਟੀ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਜਦੋਂ ਵੀ ਲੋੜ ਪੈਂਦੀ ਹੈ ਸਵੈ-ਇੱਛਾ ਨਾਲ ਉਨ੍ਹਾਂ ਦੀ ਸਹਾਇਤਾ ਪੇਸ਼ ਕਰਦੇ ਹਨ।
ਇਸ ਦੇ ਨਾਲ ਹੀ, ਨਿੰਮੀ ਜੋ ਇਕ ਲਾਇਸੰਸ ਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਹੈ ਨੇ ਦਸੰਬਰ 2020 ਤੱਕ ਇਮੀਗ੍ਰੇਸ਼ਨ ਸਲਾਹ ਨੂੰ ਵਾਜਬ ਕੀਮਤਾਂ ‘ਤੇ ਦੇਣ ਦਾ ਫ਼ੈਸਲਾ ਕੀਤਾ ਹੈ।
ਰਾਜ ‘ਜਸਟਿਸ ਆਫ਼ ਦਿ ਪੀਸ’ ਅਤੇ ਸਨਮਾਨਿਤ ‘ਮੈਰਿਜ ਸੈਲੀਬ੍ਰੈਂਟ’ ਹੈ। ਉਹ ਭਵਿੱਖ ਵਿੱਚ ਕਮਿਊਨਿਟੀ ਨੂੰ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰਕੇ ਖ਼ੁਸ਼ ਹੋਣਗੇ, ਜਿਵੇਂ ਕਿ ਉਹ ਪਹਿਲਾਂ ਵੀ ਅਜਿਹਾ ਕਰ ਰਹੇ ਹਨ।
ਕਿਰਪਾ ਕਰਕੇ ਨਿੰਮੀ ਬੇਦੀ ਨਾਲ ਕਿਸੇ ਵੀ ਇਮੀਗ੍ਰੇਸ਼ਨ ਸੰਬੰਧੀ ਸਲਾਹ ਲਈ admin@ibeximmigrations.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਕਿਸੇ ਵੀ ਕਮਿਊਨਿਟੀ ਜਾਣਕਾਰੀ ਦੇ ਲਈ raj.1442@yahoo.co.nz ‘ਤੇ ਈਮੇਲ ਕਰੋ।
Home Page ਕੋਵਿਡ-19: ਸਮੇਂ ਦੀ ਲੋੜ ਹੈ ਕਿ ਪਿਆਰ ਅਤੇ ਸਦਭਾਵਨਾ (ਅਰੋਹਾ) ਨੂੰ ਫੈਲਾਓ-ਰਾਜ...