ਕੋਵਿਡ -19: ਸਿੰਗਾਪੁਰ ਨੇ ਨਿਊਜ਼ੀਲੈਂਡ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਿਲ ਕੀਤਾ, ਰੈਂਕਿੰਗ ‘ਚ ਭਾਰਤ 30ਵੇਂ ਸਥਾਨ ‘ਤੇ

ਆਕਲੈਂਡ, 27 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਦੁਨੀਆ ਭਰ ਵਿੱਚ ਕੋਵਿਡ -19 ਨਾਲ ਨਜਿੱਠਣ ਦੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਪਿੱਛੇ ਧੱਕ ਕੇ ਸਿੰਗਾਪੁਰ ਚੋਟੀ ਦੇ ਸਥਾਨ ਉੱਤੇ ਬੈਠ ਗਿਆ ਹੈ। ਜਦੋਂ ਕਿ ਰੈਂਕਿੰਗ ‘ਚ ਭਾਰਤ 30ਵੇਂ ਸਥਾਨ ਉੱਤੇ ਹੈ।
ਸਿੰਗਾਪੁਰ ਨੇ ਨਿਊਜ਼ੀਲੈਂਡ ਨੂੰ ਪਿੱਛੇ ਛੱਡ ਦੇ ਹੋਏ, ਜਿਸ ਤੇਜ਼ ਰਫ਼ਤਾਰ ਨਾਲ ਦੇਸ਼ ਭਰ ਵਿੱਚ ਕੋਵਿਡ -19 ਦਾ ਟੀਕਾਕਰਣ ਕੀਤਾ ਹੈ ਅਤੇ ਲਗਭਗ ਲੋਕਲ ਟਰਾਂਸਮਿਸ਼ਨ ਨਹੀਂ ਹੋਣ ਦੇਣ ਕਰਕੇ ਨੰਬਰ ਇਕ ਦਾ ਦਰਜਾ ਪ੍ਰਾਪਤ ਕਰ ਲਿਆ ਹੈ। ਹੁਣ ਨਿਊਜ਼ੀਲੈਂਡ ਦੂਜੇ ਸਥਾਨ ਉੱਤੇ ਪਹੁੰਚ ਗਿਆ ਹੈ ਅਤੇ ਸਿੰਗਾਪੁਰ ਤੇ ਨਿਊਜ਼ੀਲੈਂਡ ਵਿਚਾਲੇ ਮਹਿਜ਼ .1% ਦਾ ਅੰਤਰ ਹੈ। ਪਰ ਸਿੰਗਾਪੁਰ ਦੀ ਅਬਾਦੀ ਦੇ ਲਗਭਗ ਪੰਜਵੇਂ ਹਿੱਸੇ ਨੂੰ ਪਹਿਲਾਂ ਹੀ ਟੀਕਾ ਲਗ ਚੁੱਕ ਹੈ, ਛੋਟਾ ਰਾਜ ਨਿਊਜ਼ੀਲੈਂਡ, ਆਸਟਰੇਲੀਆ ਅਤੇ ਤਾਇਵਾਨ ਵਰਗੇ ਹੋਰ ਦੇਸ਼ਾਂ ਨਾਲੋਂ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
ਨਿਊਜ਼ੀਲੈਂਡ ਦੀ ਸਿਰਫ਼ 1.9% ਆਬਾਦੀ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਆਸਟਰੇਲੀਆ ਜੋ ਤੀਜੇ ਸਥਾਨ ‘ਤੇ ਹੈ, ਦੀ ਸਿਰਫ਼ 3.7% ਅਬਾਦੀ ਨੂੰ ਟੀਕਾ ਲਗਾਇਆ ਗਿਆ ਹੈ। ਹਾਲਾਂਕਿ, ਰੈਂਕਿੰਗ ਪ੍ਰਣਾਲੀ ਸਿਰਫ਼ ਕੇਸ ਦਰਾਂ ਜਾਂ ਟੀਕਿਆਂ ਦੀ ਉੱਚ ਦਰ ‘ਤੇ ਨਿਰਭਰ ਨਹੀਂ ਕਰਦੀ ਕਿਉਂਕਿ ਅਜ਼ਰਾਈਲ ਅਜੇ ਵੀ ਚੌਥੇ ਸਥਾਨ ‘ਤੇ ਹੈ, ਜਦੋਂ ਕਿ ਉਸ ਦੀ ਅੱਧ ਤੋਂ ਵੱਧ ਆਬਾਦੀ ਪਹਿਲਾਂ ਤੋਂ ਹੀ ਜੈਬ ਲੈ ਚੁੱਕੀ ਹੈ।
ਸਭ ਤੋਂ ਮਾੜੀ ਰੈਂਕਿੰਗ ਵਾਲੇ ਦੇਸ਼ ਬ੍ਰਾਜ਼ੀਲ, ਪੋਲੈਂਡ ਅਤੇ ਅਰਜਨਟੀਨਾ ਹਨ। ਭਾਰਤ ਜੋ ਵਾਇਰਸ ਦੀ ਦੂਜੀ ਲਹਿਰ ਦੀ ਮਾਰ ਹੇਠ ਚੱਕ ਰਿਹਾ ਹੈ, ਭਾਰਤ ਨੂੰ ਸੂਚੀ ਵਿਚਲੇ 53 ਦੇਸ਼ਾਂ ਵਿੱਚੋਂ 30 ਸਥਾਨ ‘ਤੇ ਰੱਖਿਆ ਗਿਆ ਹੈ।