ਵੈਲਿੰਗਟਨ, 6 ਫਰਵਰੀ (ਕੂਕ ਪੰਜਾਬੀ ਸਮਾਚਾਰ) – ਡਾਇਰੈਕਟਰ ਪਬਲਿਕ ਹੈਲਥ ਕੈਰੋਲਿਨ ਮੈਕਲਨੇ ਨੇ ਕਿਹਾ ਕਿ ਸਿਹਤ ਅਧਿਕਾਰੀ ਹਾਲ ਹੀ ਦੇ ਸਭ ਤੋਂ ਤਾਜ਼ੇ ਪੂਲਮੈਨ ਕੋਵਿਡ -19 ਮੈਨੇਜਡ ਆਈਸੋਲੇਸ਼ਨ ਕੇਸ ਨੂੰ ਲੈ ਕੇ ਹੈਰਾਨ ਹਨ। ਜਦੋਂ ਕਿ ਮੈਨੇਜਡ ਆਈਸੋਲੇਸ਼ਨ ਛੱਡਣ ਤੋਂ ਬਾਅਦ ਇਕ ਵਿਅਕਤੀ ਮੁੜ ਪਾਜ਼ੇਟਿਵ ਆਇਆ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 2 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 1 ਕੇਸ ਬਾਰਡਰ ਤੋਂ ਆਇਆ ਹੈ ਤੇ ਦੂਜਾ ਹਿਸਟੋਰਿਕ ਕੇਸ ਹੈ।
ਸਿਹਤ ਮੰਤਰਾਲੇ ਨੇ ਅੱਜ ਹੈਮਿਲਟਨ ਵਿੱਚ ਕਮਿਊਨਿਟੀ ਕੋਵਿਡ -19 ਕੇਸ ਦੀ ਪੁਸ਼ਟੀ ਕੀਤੀ ਹੈ। ਕੋਵਿਡ -19 ਨਾਲ ਪ੍ਰਭਾਵਿਤ ਹੋਣ ਵਾਲਾ ਉਹ ਵਿਅਕਤੀ 30 ਜਨਵਰੀ ਤੋਂ ਆਈਸੋਲੇਸ਼ਨ ਵਿੱਚ ਸੀ ਅਤੇ ਉਸ ਦੇ ਮੈਨੇਜਡ ਆਈਸੋਲੇਸ਼ਨ ਵਿੱਚ ਤਿੰਨ ਨੈਗੇਟਿਵ ਟੈੱਸਟ ਆਏ ਸਨ, ਜਿਨ੍ਹਾਂ ‘ਚ ਸਭ ਤੋਂ ਤਾਜ਼ਾ ਤੀਜਾ ਟੈੱਸਟ ਹੈ ਜੋ 2 ਫਰਵਰੀ ਨੂੰ ਨੈਗੇਟਿਵ ਆਇਆ ਸੀ। ਉਸ ਨੇ ਕਿਹਾ ਕਿ ਮੰਤਰਾਲੇ ਲੋਕਾਂ ਨੂੰ ਸਮਾਗਮ ਰੱਦ ਕਰਨ ਦੀ ਸਲਾਹ ਨਹੀਂ ਦੇ ਰਿਹਾ। ਪਰ ਇੱਕ ਹੈਮਿਲਟਨ ਵੈੱਟਾਂਗੀ ਡੇਅ ਪ੍ਰੋਗਰਾਮ ਅੱਜ ਸਵੇਰੇ ਰੱਦ ਕਰ ਦਿੱਤਾ ਗਿਆ, ਪ੍ਰੋਗਰਾਮ ਦੇ ਮੇਜ਼ਬਾਨਾਂ ਨੇ ਇੱਕ ਭਰੋਸੇਯੋਗ ਸਿਹਤ ਸਰੋਤ ਤੋਂ ਪ੍ਰਾਪਤ ਕੀਤੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਰੱਦ ਕੀਤਾ ਹੈ, ਕਿਉਂਕਿ ਕਮਿਊਨਿਟੀ ਵਿੱਚ ਕੋਵਿਡ -19 ਦਾ ਇੱਕ ਨਵਾਂ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ।
ਮੈਕਲੇਨੇ ਨੇ ਕਿਹਾ ਕਿ ਜਿਹੜਾ ਵੀ ਪੂਲਮੈਨ ਹੋਟਲ ਤੋਂ ਬਾਹਰ ਆਉਂਦਾ ਹੈ, ਉਸ ਨੂੰ ਜਾਣ ਤੋਂ ਬਾਅਦ ਪੰਜ ਦਿਨਾਂ ਲਈ ਆਪਣੇ ਆਪ ਨੂੰ ਸੈਲਫ਼-ਆਈਸੋਲੇਸ਼ਨ ਕਰਨਾ ਜ਼ਰੂਰੀ ਹੈ, ਜੋ ਇਸ ਕੇਸ ਨੇ ਅਜਿਹਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਕੁਆਰੰਟੀਨ ਸਮਾਂ ਵਧਾਉਣ ‘ਤੇ ਵਿਚਾਰ ਕੀਤਾ ਹੈ। ਇਹ ਵਿਅਕਤੀ 16-30 ਜਨਵਰੀ ਤੱਕ ਪੂਲਮੈਨ ਵਿਖੇ ਹੀ ਸੀ, ਵਿਅਕਤੀ ਉਸੇ ਹੀ ਮੰਜ਼ਲ ‘ਤੇ ਸੀ ਜਿੱਥੇ ਜੋ ਹਾਲ ਹੀ ਦੇ ਪਾਜ਼ੇਟਿਵ ਮਾਮਲੇ ਆਏ ਹਨ। ਉਨ੍ਹਾਂ ਕਿਹਾ ਮੰਤਰਾਲੇ ਇਸ ਬਾਰੇ ਜਾਂਚ ਕਰ ਰਹੀ ਹੈ।
ਪੂਲਮੈਨ ਹੋਟਲ ਦੀ ਮੈਨੇਜਡ ਆਈਸੋਲੇਸ਼ਨ ਛੱਡਣ ਤੋਂ ਬਾਅਦ ਪਾਜ਼ੇਟਿਵ ਆਉਣ ਵਾਲਾ ਅੱਜ ਦਾ ਨਵਾਂ ਕੇਸ ਕੋਵਿਡ ਦਾ 5ਵਾਂ ਮਾਮਲਾ ਹੈ। ਕੋਵਿਡ -19 ਦੇ ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਇਹ ਪਤਾ ਲਗਾਉਣ ਲਈ ਹੋਟਲ ਵਿੱਚ ਜਾਂਚ ਦੇ ਆਦੇਸ਼ ਦਿੱਤੇ ਕਿ ਇਹ ਵਿਸ਼ਾਣੂ ਕਿਉਂ ਫੈਲਿਆ ਹੈ।
Home Page ਕੋਵਿਡ -19: ਹੈਮਿਲਟਨ ‘ਚ ਕਮਿਊਨਿਟੀ ਦਾ ਇੱਕ ਨਵਾਂ ਕੇਸ ਸਾਹਮਣੇ ਆਇਆ