ਕ੍ਰਾਈਸਟਚਰਚ, 20 ਅਕਤੂਬਰ – ਇੱਥੇ ਪਹੁੰਚੇ 11 ਇੰਟਰਨੈਸ਼ਨਲ ਸੀਅਮੈਨ ਦਾ ਕੋਵਿਡ -19 ਟੈੱਸਟ ਪਾਜ਼ੇਟਿਵ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ 14 ਹੋਰ ਕੇਸ ਅਗਲੀ ਜਾਂਚ ਅਧੀਨ ਹਨ। ਇਹ ਸਾਰੇ ਕੇਸ ਵਿਦੇਸ਼ ਤੋਂ ਆਏ ਕਾਮਿਆਂ ਦੇ ਹਨ ਅਤੇ ਰੁਟੀਨ ਟੈੱਸਟ ਦੇ ਤੀਜੇ ਦਿਨ ਪਾਜ਼ੇਟਿਵ ਆਏ ਹਨ।
ਫਿਸ਼ਿੰਗ ਕੰਪਨੀਆਂ ਵੱਲੋਂ ਰੂਸ ਅਤੇ ਯੁਕਰੇਨ ਤੋਂ ਤਕਰੀਬਨ 440 ਫਿਸ਼ਰਮੈਨ ਕਾਮਿਆਂ ਨੂੰ ਦੋ ਚਾਰਟਰਡ ਫਲਾਈਆਂ ਰਾਹੀ ਲਿਆਇਆ ਜਾਣਾ ਹੈ, ਇਨ੍ਹਾਂ ਵਿੱਚੋਂ 237 ਕਾਮੇ ਇੱਥੇ ਸ਼ੁੱਕਰਵਾਰ ਨੂੰ ਮਾਸਕੋ ਤੋਂ ਸਿੰਗਾਪੁਰ ਦੇ ਰਸਤੇ ਪਹੁੰਚੇ ਸਨ ਅਤੇ ਇਹ ਸਾਰੇ ਕ੍ਰਾਈਸਟਚਰਚ ਵਿਖੇ ਹਵਾਈ ਅੱਡੇ ਨੇੜੇ ਸੁਦੀਮਾ ਹੋਟਲ ਵਿੱਚ ਮੈਨੇਜਡ ਆਈਸੋਲੇਸ਼ਨ ‘ਚ ਹਨ।
Home Page ਕੋਵਿਡ -19: 11 ਹੋਰ ਕੇਸ ਪਾਜ਼ੇਟਿਵ ਆਏ, 14 ਕੇਸ ਜਾਂਚ ਅਧੀਨ