ਕ੍ਰਾਈਸਟਚਰਚ, 12 ਅਕਤੂਬਰ – ਇੱਥੇ ਦੀ ਪੁਲਿਸ ਨੇ ਵੂਲਨਸਟੋਨ ਦੇ ਫੈਰੀ ਰੋਡ ਵਿਖੇ ਸਥਿਤ ਗੁਰਦੁਆਰਾ ਸਿੰਘ ਸਾਹਿਬ ਦੇ ਗੇਟ ਉੱਤੇ ਪਿਛਲੇ ਮਹੀਨੇ ਦੀ 15 ਸਤੰਬਰ ਨੂੰ ਸਵੇਰੇ 6 ਵਜੇ ਸੇਵਾਦਾਰ ‘ਤੇ ਅਣਪਛਾਤੇ ਬੰਦਿਆਂ ਵੱਲੋਂ ਕੀਤੇ ਹਮਲੇ ਦੇ ਮਾਮਲੇ ਵਿੱਚ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਨੇ ਅੱਜ ਮੀਡੀਆ ਰਿਲੀਜ਼ ਜਾਰੀ ਕਰਕੇ ਕਿਹਾ ਕਿ ਇਸ ਘਟਨਾ ਸੰਬੰਧੀ ਜੇ ਕਿਸੇ ਨੂੰ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰੇ।
ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਕੋਲ ਇਸ ਨਾਲ ਸੰਬੰਧਿਤ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਫ਼ੋਨ ਨੰਬਰ 105 ਉੱਤੇ ਕਾਲ ਕਰਕੇ 210915/8490 ਉੱਤੇ ਸੰਪਰਕ ਕਰ ਸਕਦਾ ਹੈ।
Home Page ਕ੍ਰਾਈਸਟਚਰਚ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨਾਲ ਹੋਈ ਘਟਨਾ ਦੇ...