ਆਕਲੈਂਡ, 20 ਸਤੰਬਰ – ਆਸਟਰੇਲੀਆ ‘ਚ ਅਗਲੇ ਮਹੀਨੇ 16 ਅਕਤੂਬਰ ਤੋਂ 13 ਨੰਬਰ ਤੱਕ ਹੋਣ ਵਾਲੇ ਟੀ-20 ਵਰਲਡ ਕੱਪ ਲਈ ਬਲੈਕ ਕੈਪਸ ਟੀਮ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਬਲੈਕ ਕੈਪਸ ਪਿਛਲੇ ਸਾਲ ਦੇ ਫਾਈਨਲ ਵਿੱਚ ਥਾਂ ਬਣਾਈ, ਜਿਸ ਤੋਂ ਬਾਅਦ ਬਲੈਕ ਕੈਪਸ ਇਸ ਵਾਰ ਕੱਪ ਜਿੱਤਣ ਦਾ ਇਰਾਦਾ ਰੱਖਦੀ ਹੈ।
ਬਲੈਕ ਕੈਪਸ ਟੀਮ ‘ਚ ਵੈਲਿੰਗਟਨ ਫਾਇਰਬਰਡਜ਼ ਦੀ ਜੋੜੀ ਫਿਨ ਐਲਨ ਅਤੇ ਮਾਈਕਲ ਬ੍ਰੇਸਵੈਲ ਨੂੰ ਉਨ੍ਹਾਂ ਦੇ ਪਹਿਲੇ ਸੀਨੀਅਰ ਵਰਲਡ ਕੱਪ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਉਹ ਟੀਮ ਦੇ ਇਕਲੌਤੇ ਨਵੇਂ ਚਿਹਰੇ ਹਨ ਜਿਨ੍ਹਾਂ ਨੇ ਯੂਏਈ ਵਿੱਚ ਪਿਛਲੇ ਸਾਲ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ।
ਤੇਜ਼ ਗੇਂਦਬਾਜ਼ ਐਡਮ ਮਿਲਨੇ ਨੇ ਟੀਮ ਵਿੱਚ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ, ਜਦੋਂ ਕਿ 30 ਸਾਲਾ ਖਿਡਾਰੀ ਨੂੰ ਪਿਛਲੇ ਅਕਤੂਬਰ ਵਿੱਚ ਟੂਰਨਾਮੈਂਟ ਦੇ ਸ਼ੁਰੂ ਵਿੱਚ ਲਾਕੀ ਫਰਗੂਸਨ (ਕਾਫ਼ ਇੰਜ਼ਰੀ) ਦੀ ਥਾਂ ਲੈਣ ਲਈ ਬੁਲਾਇਆ ਗਿਆ ਸੀ। ਵਿਕਟ-ਕੀਪਰ ਡੇਵੋਨ ਕੋਨਵੇ ਨੂੰ ਯੂਏਈ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਹਾਲ ਹੀ ਵਿੱਚ ਹੋਈ ਲੜੀ ਵਿੱਚ ਫ਼ਰੰਟ-ਲਾਈਨ ਵਿਕਟ-ਕੀਪਰ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਦੌਰਾਨ ਮਾਰਟਿਨ ਗੁਪਟਿਲ ਨੂੰ ਰਿਕਾਰਡ 7ਵੇਂ ਟੀ-20 ਵਰਲਡ ਕੱਪ ਲਈ ਚੁਣਿਆ ਗਿਆ ਹੈ। ਗੁਪਟਿਲ ਦੀ ਚੋਣ ਉਸ ਨੂੰ ਸੱਤ ਟੂਰਨਾਮੈਂਟਾਂ ਵਿੱਚ ਖੇਡਣ ਲਈ ਡਵੇਨ ਬ੍ਰਾਵੋ, ਕ੍ਰਿਸ ਗੇਲ, ਮੁਹੰਮਦ ਮਹਿਮੂਦੁੱਲਾ ਅਤੇ ਮੁਸ਼ਫਿਕੁਰ ਰਹੀਮ ਵਰਗੇ ਖਿਡਾਰੀਆਂ ਦੀ ਇੱਕ ਵਿਸ਼ੇਸ਼ ਸੂਚੀ ਵਿੱਚ ਸ਼ਾਮਲ ਕਰਦੀ ਹੈ, ਜਦੋਂ ਕਿ ਸ਼ਾਕਿਬ ਅਲ-ਹਸਨ ਅਤੇ ਰੋਹਿਤ ਸ਼ਰਮਾ 8ਵੇਂ ਟੀ-20 ਵਰਲਡ ਕੱਪ ਟੂਰਨਾਮੈਂਟ ਲਈ ਤਿਆਰ ਹਨ।
ਨਾਥਨ ਮੈਕੁਲਮ ਅਤੇ ਰੌਸ ਟੇਲਰ ਨਿਊਜ਼ੀਲੈਂਡ ਦੇ ਇਕੱਲੇ ਅਜਿਹੇ ਖਿਡਾਰੀ ਹਨ ਜੋ 6ਵਾਂ ਟੀ-20 ਵਰਲਡ ਕੱਪ ਖੇਡ ਰਹੇ ਹਨ। ਪਿਛਲੇ ਸਾਲ ਦੀ ਵਰਲਡ ਕੱਪ ਟੀਮ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚੋਂ ਕਾਇਲ ਜੈਮੀਸਨ ਨੂੰ ਨਹੀਂ ਲਿਆ ਗਿਆ ਕਿਉਂਕਿ ਉਹ ਪਿੱਠ ਦੀ ਸੱਟ ਨਾਲ ਪ੍ਰਭਾਵਿਤ ਹੈ, ਜਦੋਂ ਕਿ ਟੌਡ ਐਸਟਲ ਅਤੇ ਟਿਮ ਸੀਫਰਟ ਚੋਣ ਤੋਂ ਖੁੰਝ ਗਏ ਹਨ।
ਟੀਮ 15 ਅਕਤੂਬਰ ਨੂੰ ਆਸਟਰੇਲੀਆ ਲਈ ਰਵਾਨਾ ਹੋਣ ਤੋਂ ਪਹਿਲਾਂ 7 ਅਕਤੂਬਰ ਤੋਂ ਕ੍ਰਾਈਸਟਚਰਚ ਵਿੱਚ ਸ਼ੁਰੂ ਹੋਣ ਵਾਲੀ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਟੀ-20 ਤਿਕੋਣੀ ਲੜੀ ਖੇਡੇਗੀ।
ਬਲੈਕ ਕੈਪਸ 22 ਅਕਤੂਬਰ ਦਿਨ ਸ਼ਨੀਵਾਰ ਨੂੰ ਐੱਸਸੀਜੀ ਵਿਖੇ ਮੇਜ਼ਬਾਨ ਆਸਟਰੇਲੀਆ ਦੇ ਖ਼ਿਲਾਫ਼ ਆਪਣੀ ਟੀ-20 ਵਰਲਡ ਕੱਪ ਮੁਹਿੰਮ ਦੀ ਸ਼ੁਰੂਆਤ ਕਰਨਗੇ, ਇਸ ਤੋਂ ਪਹਿਲਾਂ ਟੀਮ 22 ਅਕਤੂਬਰ ਨੂੰ ਅਫ਼ਗ਼ਾਨਿਸਤਾਨ (ਐਮਸੀਜੀ), 1 ਨਵੰਬਰ ਨੂੰ ਇੰਗਲੈਂਡ (ਗਾਬਾ) ਅਤੇ ਇਸ ਤੋਂ ਪਹਿਲਾਂ 29 ਅਕਤੂਬਰ ਨੂੰ ਏ1 (ਐੱਸਸੀਜੀ) ਅਤੇ 1 ਨਵੰਬਰ ਨੂੰ ਬੀ2 (ਐਡੀਲੇਡ ਦੇ ਓਵਲ) ਵਿਖੇ ਕ੍ਰਮਵਾਰ ਦੋ ਕੁਆਲੀਫ਼ਾਇਰ ਦਾ ਸਾਹਮਣਾ ਕਰਨਾ ਪਵੇਗਾ।
ਵਰਲਡ ਕੱਪ ਦਾ ਪਹਿਲਾ ਸੈਮੀ-ਫਾਈਨਲ: 9 ਨਵੰਬਰ ਨੂੰ ਐੱਸਸੀਜੀ, ਸਿਡਨੀ
ਦੂਜਾ ਸੈਮੀ-ਫਾਈਨਲ: 10 ਨਵੰਬਰ ਨੂੰ ਓਵਲ, ਐਡੀਲੇਡ
ਫਾਈਨਲ: 13 ਨਵੰਬਰ ਨੂੰ ਐਮਸੀਜੀ, ਮੈਲਬਾਰਨ
ਆਈਸੀਸੀ ਟੀ-20 ਵਰਲਡ ਕੱਪ ਅਤੇ ਟ੍ਰਾਈ ਸੀਰੀਜ਼ ਲਈ ਬਲੈਕ ਕੈਪਸ ਟੀਮ:
ਕੇਨ ਵਿਲੀਅਮਸਨ (ਸੀ), ਫਿਨ ਐਲਨ, ਟ੍ਰੇਂਟ ਬੋਲਟ, ਮਾਈਕਲ ਬਰੇਸਵੈਲ, ਮਾਰਕ ਚੈਪਮੈਨ, ਡੇਵੋਨ ਕੋਨਵੇ (ਵਿਕਟ-ਕੀਪਰ), ਲਾਕੀ ਫਰਗੂਸਨ, ਮਾਰਟਿਨ ਗੁਪਟਿਲ, ਐਡਮ ਮਿਲਨੇ, ਡੈਰਿਲ ਮਿਸ਼ੇਲ, ਜਿਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ
Cricket ਕ੍ਰਿਕਟ: ਟੀ-20 ਵਰਲਡ ਕੱਪ 2022 ਲਈ ਬਲੈਕ ਕੈਪਸ ਟੀਮ ਦਾ ਐਲਾਨ