ਵੈਲਿੰਗਟਨ, 28 ਫਰਵਰੀ – ਮੇਜ਼ਬਾਨ ਬਲੈਕ ਕੈਪਸ ਨੇ ਮੰਗਲਵਾਰ ਨੂੰ ਮਹਿਮਾਨ ਟੀਮ ਇੰਗਲੈਂਡ ਦੇ ਖ਼ਿਲਾਫ਼ ਦੂਜਾ ਟੈੱਸਟ ਮੈਚ 1 ਦੋੜ ਨਾਲ ਜਿੱਤ ਕੇ ਸੀਰੀਜ਼ ਨੂੰ ਬਚਾਉਂਦੇ ਹੋਏ, ਦੋ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਨਿਊਜ਼ੀਲੈਂਡ ਨੇ ਆਪਣੇ ਟੈੱਸਟ ਕ੍ਰਿਕਟ ਇਤਿਹਾਸ ਦੀ ਇਹ ਸਭ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਕਪਤਾਨ ਟਿਮ ਸਾਊਥੀ ਦੀ ਅਗਵਾਈ ਵਾਲੀ ਬਲੈਕ ਕੈਪਸ ਟੀਮ ਬੇਸਿਨ ਰਿਜ਼ਰਵ ‘ਤੇ ਬੱਲੇ ਨਾਲ ਆਪਣੀ ਪਹਿਲੀ ਪਾਰੀ ਤੋਂ ਬਾਅਦ ਫਾਲੋ-ਆਨ ਲੈਣ ਲਈ ਮਜਬੂਰ ਹੋਣ ਤੋਂ ਬਾਅਦ ਜਿੱਤਣ ਵਾਲੀ ਪੁਰਸ਼ ਟੈੱਸਟ ਕ੍ਰਿਕਟ ਇਤਿਹਾਸ ਦੀ ਚੌਥੀ ਟੀਮ ਬਣ ਗਈ। ਜ਼ਿਕਰਯੋਗ ਹੈ ਕਿ 1993 ‘ਚ ਐਡੀਲੇਡ ਵਿੱਚ ਵੈਸਟ ਇੰਡੀਜ਼ ਨੇ ਆਸਟਰੇਲੀਆ ਨੂੰ ਹਰਾਇਆ ਸੀ, ਇਤਿਹਾਸ ‘ਚ ਪੁਰਸ਼ਾਂ ਦੇ ਟੈੱਸਟ ਮੈਚਾਂ ‘ਚ ਇਹ ਦੂਜੀ ਵਾਰ ਹੈ ਜਦੋਂ ਮੈਚ ਦਾ ਫ਼ੈਸਲਾ 1 ਦੌੜ ਨਾਲ ਹੋਇਆ ਹੈ।
ਵੈਲਿੰਗਟਨ ਵਿੱਚ ਪੰਜਵੇਂ ‘ਤੇ ਆਖ਼ਰੀ ਦਿਨ ਮੈਚ ਦੇ ਨਤੀਜੇ ਲਗਾਤਾਰ ਬਦਲਦੇ ਰਹੇ, ਇੰਗਲੈਂਡ ਟੀਮ ਦੇ ਟੇਲੈਂਡਰ ਜੇਮਸ ਐਂਡਰਸਨ ਟੈੱਸਟ ਇਤਿਹਾਸ ਵਿੱਚ ਦੂਜੀ ਵਾਰ ਮੇਜ਼ਬਾਨ ਟੀਮ ਨੂੰ ਇੱਕ ਦੌੜ ਦੇ ਫ਼ਰਕ ਨਾਲ ਜਿਤਾਉਣ ਲਈ ਮੋਹਰਾ ਬਣਿਆ।
ਇੰਗਲੈਂਡ ਨੇ ਪਹਿਲੀ ਪਾਰੀ ‘ਚ 8 ਵਿਕਟਾਂ ‘ਤੇ 435 ਦੌੜਾਂ ਬਣਾ ਕੇ ਪਾਰੀ ਡਿੱਕਲੇਅਰ ਕੀਤੀ ਅਤੇ ਦੂਜੀ ਪਾਰੀ ‘ਚ 256 (ਇੰਗਲੈਂਡ ਵੱਲੋਂ ਬੱਲੇਬਾਜ਼ ਜੋ ਰੂਟ 95 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਵੱਲੋਂ ਗੇਂਦਬਾਜ਼ ਨੀਲ ਵੈਗਨਰ 4-62, ਟਿਮ ਸਾਊਥੀ 3-45 ਖਿਡਾਰੀ ਆਊਟ ਕੀਤੇ) ਜਦੋਂ ਕਿ ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 209 ਬਣਾਈਆਂ ਤੇ ਫਾਲੋਆਨ ਲਿਆ ਅਤੇ ਦੂਜੀ ਪਾਰੀ ‘ਚ 483 ਦੌੜਾਂ ਬਣਾਈਆਂ ਅਤੇ ਮੈਚ 1 ਦੌੜ ਨਾਲ ਮੈਚ ਜਿੱਤ ਲਿਆ ਤੇ ਦੋ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ।
Cricket ਕ੍ਰਿਕਟ: ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਰੋਮਾਂਚਕ ਮੁਕਾਬਲੇ ‘ਚ 1 ਦੌੜ ਨਾਲ ਹਰਾਇਆ,...