ਸਰੀ (ਹਰਦਮ ਮਾਨ) – ਵੈਨਕੂਵਰ ਵਿਚਾਰ ਮੰਚ ਵੱਲੋਂ ਉੱਘੇ ਕਾਂਗਰਸੀ ਆਗੂ ਤੇ ਹਾਊਸਫੈੱਡ ਅਤੇ ਸਨਅਤੀ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਸਵੈ-ਜੀਵਨੀ “ਸੰਘਰਸ਼ ਦੇ 45 ਸਾਲ” ਇਕ ਸੰਖੇਪ ਸਮਾਗਮ ਦੌਰਾਨ 8 ਜੂਨ ਨੂੰ ਲੋਕ ਅਰਪਣ ਕੀਤੀ ਗਈ। ਉੱਘੇ ਬਿਜ਼ਨਸਮੈਨ ਪਾਲ ਬਰਾੜ ਅਤੇ ਹੈਪੀ ਦਿਓਲ ਦੇ ਵਿਸ਼ੇਸ਼ ਉੱਦਮ ਤੇ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ ਤੇ ਉੱਘੇ ਕਵੀ ਮੋਹਨ ਗਿੱਲ ਵੱਲੋਂ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਉੱਘੇ ਰੀਐਲਟਰ ਤੇ ਰੇਡੀਓ ਹੋਸਟ ਅੰਗਰੇਜ਼ ਬਰਾੜ, ਹਰਦਮ ਸਿੰਘ ਮਾਨ ਤੇ ਸੁਖਵਿੰਦਰ ਸਿੰਘ ਚੋਹਲਾ ਵੀ ਹਾਜ਼ਰ ਸਨ। ਕੋਵਿਡ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਰਸਮੀ ਤੇ ਸੰਖੇਪ ਮਿਲਣੀ ਦੌਰਾਨ ਹੈਪੀ ਦਿਓਲ ਨੇ ਪੁਸਤਕ ਦੇ ਲੇਖਕ ਆਪਣੇ ਮਿੱਤਰ ਕੇ. ਕੇ. ਬਾਵਾ ਦੀ ਜੀਵਨ ਘਾਲਣਾ ਅਤੇ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਹਾਜ਼ਰ ਸ਼ਖ਼ਸੀਅਤਾਂ ਨੇ ਪੁਸਤਕ ਬਾਰੇ ਆਪੋ ਆਪਣੇ ਵਿਚਾਰ ਰੱਖੇ ਅਤੇ ਲੇਖਕ ਨੂੰ ਮੁਬਾਰਕਬਾਦ ਦਿੱਤੀ।
Home Page ਕ੍ਰਿਸ਼ਨ ਕੁਮਾਰ ਬਾਵਾ ਦੀ ਸਵੈ-ਜੀਵਨੀ “ਸੰਘਰਸ਼ ਦੇ 45 ਸਾਲ” ਰਿਲੀਜ਼