ਆਕਲੈਂਡ, 25 ਦਸੰਬਰ – ਅੱਜ ਕ੍ਰਿਸਮਸ ਮੌਕੇ ਦੇਸ਼ ਭਰ ਦੇ ਆਮ ਲੋਕਾਂ ਨੇ ਜਿੱਥੇ ਬੀਚਾਂ ਉੱਤੇ ਜਾਣ ਦਾ ਪ੍ਰੋਗਰਾਮ ਬਣਾਇਆ ਹੁੰਦਾ ਹੈ ਪਰ ਦੇਸ਼ ਦੇ ਕਈ ਹਿੱਸਿਆਂ ‘ਚ ਖ਼ਰਾਬ ਮੌਸਮ ਨੇ ਕ੍ਰਿਸਮਸ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰ ਦਿੱਤਾ ਹੈ। ਅੱਜ ਦੁਪਹਿਰ ਨੂੰ ਨੌਰਥ ਆਈਸਲੈਂਡ ਦੇ ਬਹੁਤੇ ਹਿੱਸੇ ਵਿੱਚ ਭਾਰੀ ਮੀਂਹ ਅਤੇ ਗਰਜ਼ ਦੇ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਕ੍ਰਿਸਮਸ ਦੀਆਂ ਯੋਜਨਾਵਾਂ ਵਿੱਚ ਕਮੀ ਆਵੇਗੀ।
ਮੈਟਸਰਵਿਸ ਨੇ ਅੱਜ ਸਵੇਰੇ ਨੌਰਥ ਆਈਸਲੈਂਡ ਦੇ ਨਾਲ ਆਕਲੈਂਡ, ਕੋਰੋਮੰਡਲ ਪੈਨਸੁਏਲਾ, ਵਾਇਕਾਟੋ, ਰੋਟੋਰੂਆ ਅਤੇ ਟਾਪੋ ਸਮੇਤ ਜ਼ਿਆਦਾਤਰ ਸੈਂਟਰਲ ਅਤੇ ਓਪਰ ਨੌਰਥ ਆਈਸਲੈਂਡ ਲਈ ਇੱਕ ਗੰਭੀਰ ਮੌਸਮ ਦੀ ਨਿਗਰਾਨੀ ਜਾਰੀ ਕੀਤੀ।
ਪੂਰਵ ਅਨੁਮਾਨ ਕਰਤਾ ਨੇ ਕਿਹਾ ਕਿ ਡੂੰਘੇ ਨਮੀ ਵਾਲੇ ਉੱਤਰੀ ਵਹਾਅ ਦਾ ਮਤਲਬ ਹੈ ਕਿ ਅੱਜ ਦੁਪਹਿਰ 1 ਵਜੇ ਤੋਂ ਰਾਤ 10 ਵਜੇ ਦਰਮਿਆਨ ਭਾਰੀ ਮੀਂਹ ਅਤੇ ਗਰਜ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ।
ਮੈਟਸਰਵਿਸ ਨੇ ਕਿਹਾ, “ਇਹ ਗਰਜ਼ ਤੂਫ਼ਾਨ ਗੰਭੀਰ ਬਣ ਸਕਦੇ ਹਨ ਜਿਸ ਨਾਲ 25 ਤੋਂ 40 ਮਿਲੀਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਮੀਂਹ ਪੈ ਸਕਦਾ ਹੈ।
ਆਕਲੈਂਡ ਐਮਰਜੈਂਸੀ ਮੈਨੇਜਮੈਂਟ ਨੇ ਕਿਹਾ ਕਿ ਆਕਲੈਂਡ ਵਾਸੀਆਂ ਨੂੰ ਅੱਜ ਮੈਟਸਰਵਿਸ ਪੂਰਵ ਅਨੁਮਾਨਾਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ।
ਮੈਟਸਰਵਿਸ ਦਾ ਕਹਿਣਾ ਹੈ ਕਿ ਓਪਰ ਨੌਰਥ ਆਈਸਲੈਂਡ ਦੇ ਲੋਕ ਇਨਡੋਰ ਹੀ ਕ੍ਰਿਸਮਸ ਪਾਰਟੀ ਦਾ ਮਜ਼ਾ ਲੈ ਸਕਦੇ ਹਨ। ਆਮ ਤੌਰ ‘ਤੇ ਕ੍ਰਿਸਮਸ ਉੱਤੇ ਧੁੱਪ ਅਤੇ ਨਿੱਘਾ ਮੌਸਮ ਹੁੰਦਾ ਹੈ ਪਰ ਇਸ ਵਾਰ ਬੇਅ ਆਫ਼ ਪਲੇਨਟੀ, ਆਕਲੈਂਡ ਅਤੇ ਵਾਇਕਾਟੋ ਸਭ ਤੋਂ ਘੱਟ ਸ਼ਾਨਦਾਰ ਮੌਸਮ ਦੀ ਮਾਰ ਹੇਠ ਹਨ ਕਿਉਂਕਿ ਮੈਟਸਰਵਿਸ ਨੇ ਕ੍ਰਿਸਮਿਸ ਦੇ ਇਨਡੋਰ ਡਿਨਰ ਦੀਆਂ ਉੱਚ ਸੰਭਾਵਨਾਵਾਂ ਦੀ ਭਵਿੱਖਬਾਣੀ ਕੀਤੀ ਹੈ।
Home Page ਕ੍ਰਿਸਮਸ ਦਾ ਮੌਸਮ: ਅੱਜ ਦੁਪਹਿਰ ਨੂੰ ਓਪਰ ਨੌਰਥ ਆਈਸਲੈਂਡ ਲਈ ਭਾਰੀ ਮੀਂਹ...