ਖੁਸ਼ੀਆਂ ਦੀਆਂ ਲੱਪਾਂ ਵੰਡ ਗਿਆ ਇਸ ਵਾਰ ਦਾ ਬੱਸ ਟੂਰ…
ਆਕਲੈਂਡ – ਨਿਊਜ਼ੀਲੈਂਡ ਸਿੱਖ ਨਿਸ਼ਕਾਮ ਸੇਵਾ ਗਰੁੱਪ ਦੇ ਵਲੋਂ 3 ਦਸੰਬਰ ਦਿਨ ਸ਼ਨੀਵਾਰ ਨੂੰ ਨਿਊਜ਼ੀਲੈਂਡ ਵਿੱਚ ਵੱਸਦੇ ਸਤਿਕਾਰਯੋਗ ਬਜ਼ੁਰਗਾਂ ਲਈ ਇਸ ਸਾਲ ਦਾ ਤੀਸਰਾ ਬੱਸ ਟੂਰ ਕੀਤਾ ਗਿਆ। ਇਹ ਬੱਸ ਟੂਰ ਗੁਰਦੁਆਰਾ ਦਸ਼ਮੇਸ਼ ਦਰਬਾਰ ਕੋਲਮਾਰ ਰੋਡ ਪਾਪਾਟੋਏਟੋਏ ਤੋਂ ਸਵੇਰੇ 7.30 ਵਜੇ ਸ਼ੁਰੂ ਹੋਇਆ। ਇਸ ਬੱਸ ਟੂਰ ਵਿੱਚ 46 ਬਜ਼ੁਰਗਾਂ ਨੇ ਸਫਰ ਕੀਤਾ।
ਬੱਸ ਟੂਰ ਵਿੱਚ ਜਾਂਦਿਆਂ ਹੋਇਆ ਸਾਰਿਆਂ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਸੁਣਦੇ ਹੋਏ ਆਪਣੇ ਸਵਾਸਾਂ ਨੂੰ ਸਫਲ ਕੀਤਾ ਅਤੇ ਨਾਲ-ਨਾਲ ਆਪਣੇ ਦਿਲ ਦੀਆਂ ਗੱਲਾਂ ਸਾਝਿਆਂ ਕਰਦੇ ਹੋਏ ਆਨੰਦ ਮਾਣਿਆ। ਸਭ ਤੋਂ ਪਹਿਲਾ ਬੱਸ ਮਾਟਾਮਾਟਾ ਸ਼ਹਿਰ ਰੁੱਕੀ। ਜਿੱਥੇ ਸਾਰੇ ਬਜ਼ੁਰਗਾਂ ਨੇ ਥੋੜ੍ਹੀ ਦੇਰ ਘੁੰਮ ਫਿਰ ਕੇ ਸ਼ਹਿਰ ਨੂੰ ਦੇਖਿਆ ਅਤੇ ਮਾਟਾਮਾਟਾ ਸ਼ਹਿਰ ਵਿੱਚ ਨਿਕਲ ਰਹੀ ਸੈਂਟਾ ਪਰੇਡ ਦਾ ਆਨੰਦ ਮਾਣਿਆ ਅਤੇ ਚਾਹ ਪਾਣੀ, ਫਰੂਟ ਛਕਿਆ। ਰਸਤੇ ਵਿੱਚ ਜਾਂਦਿਆਂ ਕੁਝ ਜਾਣਕਾਰੀਆਂ ਕੁਲਵੰਤ ਸਿੰਘ ਖੈਰਾਬਾਦੀ ਨੇ ਬੁਜ਼ਰਗਾਂ ਨਾਲ ਸਾਂਝੀਆਂ ਕੀਤੀਆਂ। ਬੱਸ ਰੋਟੋਰੂਆਂ ਸ਼ਹਿਰ 11.30 ਵਜੇ ਪਹੁੰਚੀ। ਸਭ ਤੋਂ ਪਹਿਲਾ ਬੁਜ਼ਰਗਾਂ ਨੇ ਸਕਾਈ ਲਾਈਨ (ਜੋ ਬਹੁਤ ਹੀ ਸੁੰਦਰ ਇਕ ਪਹਾੜੀ ਤੇ ਘੁੰਮਣ ਫਿਰਨ ਲਈ ਬਣਾਇਆ ਹੋਇਆ ਹੈ) ਤੇ ਪਹੁੰਚ ਕੇ ਜ਼ਿੰਦਗੀ ਦੇ ਖੂਬਸੂਰਤ ਪਲ ਬਿਤਾਏ। ਬਹੁਤ ਸਾਰੇ ਬਜ਼ੁਰਗਾ ਨੇ ਲ਼ੂਘਓ ਤੇ ਬੈਠ ਕੇ ਆਨੰਦ ਲਿਆ ਅਤੇ ਹੋਰ ਵੀ ਝੂਲਿਆ ਦਾ ਆਨੰਦ ਮਾਣਿਆ।
1.30 ਵਜੇ ਬੱਸ ਰੋਟੋਰੂਆ ਲੇਕ ਤੇ ਪਹੁੰਚੀ ਅਤੇ ਸਾਰਿਆ ਨੇ ਰਲ-ਮਿਲ ਕੇ ਦੁਪਿਹਰ ਦਾ ਖਾਣਾ ਖਾਧਾ ਅਤੇ ਬਾਅਦ ਵਿੱਚ ਲੇਕ ਦਾ ਨਜ਼ਾਰਾ ਲਿਆ। 2.30 ਰੋਟੋਰੂਆ ਮਿਊਜ਼ੀਅਮ ਤੇ ਪਹੁੰਚੀ। ਉਥੇ ਪਹੁੰਚ ਕੇ ਜਸਕਰਨ ਸਿੰਘ ਦੇ ਢੋਲ ਤੇ ਬੋਲੀਆਂ ਅਤੇ ਭੰਗੜਾ ਪਾਉਂਦੇ ਹੋਏ ਹੋਰ ਦੇਸ਼ਾਂ ਤੋਂ ਆਏ ਹੋਏ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ। ਕੁਝ ਕੁ ਸੈਲਾਨੀਆਂ ਨੇ ਆ ਕੇ ਬਜ਼ੁਰਗਾਂ ਦੇ ਨਾਲ ਭੰਗੜਾ ਪਾਇਆ। ਉਸ ਸਮੇਂ ਸਾਰਿਆਂ ਦੇ ਚਿਹਰਿਆਂ ਤੇ ਇੱਕ ਵੱਖਰਾ ਖੇੜਾ, ਵੱਖਰਾ ਆਨੰਦ ਅਤੇ ਵੱਖਰੀ ਖੁਸ਼ੀ ਨਜ਼ਰ ਆ ਰਹੀ ਸੀ। ਸ. ਜੋਗਿੰਦਰ ਸਿੰਘ ਦਸੂਹਾ ਵਾਲਿਆ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਆਪਣੇ ਆਪਣੇ ਬਾਰੇ ਕੁਝ ਕਹਿਣ ਬਾਰੇ ਸੱਦਾ ਦਿੱਤਾ। ਬਹੁਤ ਸਾਰੇ ਬਜ਼ੁਰਗਾਂ ਨੇ ਆਪਣੇ ਅੰਦਰ ਛੁਪੀ ਹੋਈ ਕਲਾ ਦਾ ਪ੍ਰਗਟਾਵਾ ਕੀਤਾ ਅਤੇ ਗਜ਼ਲਾਂ, ਸ਼ੇਅਰ, ਕਵਿਤਾ ਅਤੇ ਭਜ਼ਨ ਆਦਿ ਗਾ ਕੇ ਸੁਣਾਇਆ। ਸਾਰਿਆਂ ਨੇ ਹੀ ਇਸ ਤਰ੍ਹਾਂ ਦੇ ਬੱਸ ਟੂਰ ਹੋਰ ਕਰਨ ਦਾ ਸੁਝਾਉ ਦਿੱਤਾ। ਇਹ ਬੱਸ ਟੂਰ ਇਕ ਵੱਡੇ ਪਰਿਵਾਰ ਦੀ ਤਰ੍ਹਾਂ ਘੁੰਮ-ਫਿਰ ਕੇ ਸਾਰਾ ਦਿਨ ਆਨੰਦ ਮਾਣਦਾ ਰਿਹਾ।
ਬੱਸ ਟੂਰ ਵਾਸਤੇ ਫਲ-ਫਰੂਟ ਦੀ ਸੇਵਾ ਹਰ ਵਾਰ ਦੀ ਤਰ੍ਹਾਂ ਸ. ਗੁਰਮੁੱਖ ਸਿੰਘ ਵਲੋਂ ਕੀਤੀ ਗਈ। ਪਕੋੜੇ ਅਤੇ ਡਰਿੰਕਾਂ ਦੀ ਸੇਵਾ ਸ. ਕਰਨੈਲ ਸਿੰਘ ਦੇ ਪਰਿਵਾਰ ਵਲੋਂ ਕੀਤੀ ਗਈ। ਹਰ ਵਾਰ ਦੀ ਤਰ੍ਹਾਂ ਇਸ ਬੱਸ ਟੂਰ ਵਿੱਚ ਵੀ ਡੀਜ਼ਲ ਦੀ ਸੇਵਾ ਸ. ਰਣਵੀਰ ਸਿੰਘ ਮੈਨੂਰੇਵਾ ਵਲੋਂ ਕੀਤੀ ਗਈ। ਅਗਲੇ ਟੂਰਾਂ ਵਾਸਤੇ ਬਜ਼ੁਰਗ ਆਪਣਾ ਨਾਮ ਸ. ਕੁਲਵੰਤ ਸਿੰਘ ਖੈਰਾਬਾਦੀ ਨੂੰ ਫੋਨ ਨੰਬਰ 021 351 386 ਤੇ ਸੰਪਰਕ ਕਰਕੇ ਲਿਖਵਾ ਸਕਦੇ ਹਨ। ਅਗਲਾ ਟੂਰ ਜਨਵਰੀ ਦੇ ਪਹਿਲੇ ਹਫਤੇ ਹੋਵੇਗਾ।
ਨਿਊਜ਼ੀਲੈਂਡ ਨਿਸ਼ਕਾਮ ਸੇਵਾ ਗਰੁੱਪ ਦੇ ਸੇਵਾਦਾਰ: ਸ. ਕਰਨੈਲ ਸਿੰਘ, ਸ. ਕੁਲਵੰਤ ਸਿੰਘ ਖੈਰਾਬਾਦੀ, ਹਰਵਿੰਦਰ ਸਿੰਘ ਅਤੇ ਸ. ਹਰਮੇਲ ਸਿੰਘ, ਮਨਿੰਦਰ ਸਿੰਘ (ਪਾਪਾਕੁਰਾ), ਗੁਰਮੁੱਖ ਸਿੰਘ, ਰਣਵੀਰ ਸਿੰਘ।
Uncategorized ਗਮਾਂ ਦੇ ਪਹਾੜਾਂ ਕੋਲੋਂ ਦੂਰ ਥੋੜਾ ਨੱਸ ਕੇ, ਆਉ ਯਾਰੋ ਜੀ ਲਈ...