ਵਾਰਨਸੀ, 16 ਮਈ – ਇੱਥੇ ਗਿਆਨਵਾਪੀ ਦਾ ਸਰਵੇ ਅੱਜ ਤੀਜੇ ਦਿਨ ਮੁਕੰਮਲ ਹੋ ਗਿਆ। ਬੀਤੇ ਦੋ ਦਿਨਾਂ ਵਿੱਚ ਸਰਵੇ 80 ਫੀਸਦੀ ਮੁਕੰਮਲ ਹੋ ਗਿਆ ਸੀ ਤੇ ਅੱਜ ਇਸ ਸਬੰਧੀ ਸਰਵੇ ਕਰ ਰਹੀ ਕਮੇਟੀ ਦੇ ਇੱਕ ਮੈਂਬਰ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਸਰਵੇ ਤੋਂ ਹਟਾ ਦਿੱਤਾ ਗਿਆ ਹੈ। ਅੱਜ ਵਾਦੀ ਤੇ ਪ੍ਰਤੀਵਾਦੀ ਪੱਖ ਦੇ 52 ਜਣਿਆਂ ਨੂੰ ਖੇਤਰ ਵਿੱਚ ਦਾਖਲਾ ਦਿੱਤਾ ਗਿਆ। ਇੱਥੇ ਸਰਵੇ ਦੌਰਾਨ ਸ਼ਿਵਲਿੰਗ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮਾਮਲਾ ਅਦਾਲਤ ਪੁੱਜ ਗਿਆ ਹੈ। ਸਥਾਨਕ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜਿਸ ਥਾਂ ਤੋਂ ਸ਼ਿਵਲਿੰਗ ਮਿਲਿਆ ਹੈ ਉਹ ਥਾਂ ਸੀਲ ਕਰ ਦਿੱਤੀ ਜਾਵੇ।
Home Page ਗਿਆਨਵਾਪੀ: ਅਦਾਲਤ ਵੱਲੋਂ ਸ਼ਿਵਲਿੰਗ ਵਾਲੀ ਥਾਂ ਸੀਲ ਕਰਨ ਦੇ ਹੁਕਮ