ਅਹਿਮਦਾਬਾਦ, 29 ਨਵੰਬਰ – ਗੁਜਰਾਤ ‘ਚ ਪਹਿਲੇ ਗੇੜ ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਅੱਜ ਸ਼ਾਮ ਖ਼ਤਮ ਹੋ ਗਿਆ। ਕੁੱਲ 182 ਵਿਚੋਂ 89 ਸੀਟਾਂ ‘ਤੇ ਵੋਟਾਂ ਪਹਿਲੇ ਗੇੜ ’ਚ 1 ਦਸੰਬਰ ਦਿਨ ਵੀਰਵਾਰ ਨੂੰ ਪੈਣਗੀਆਂ। ਬਾਕੀ 93 ਸੀਟਾਂ ਲਈ ਚੋਣਾਂ 5 ਦਸੰਬਰ ਨੂੰ ਹੋਣਗੀਆਂ।
ਜ਼ਿਕਰਯੋਗ ਹੈ ਕਿ ਗੁਜਰਾਤ ਸੂਬੇ ’ਤੇ 27 ਸਾਲਾਂ ਤੋਂ ਭਾਜਪਾ ਕਾਬਜ਼ ਹੈ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਭਾਵਨਗਰ ਤੇ ਗਾਂਧੀਧਾਮ (ਕੱਛ ਜ਼ਿਲ੍ਹੇ) ਦੇ ਪਹਿਲੇ ਗੇੜ ਵਿਚ ਚੋਣ ਲੜ ਰਹੇ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕੀਤਾ। ਕਾਂਗਰਸ ਵੱਲੋਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਹੈ। ਪਹਿਲੇ ਗੇੜ ‘ਚ ਚੋਣ ਲੜ ਰਹੇ ਅਹਿਮ ਉਮੀਦਵਾਰਾਂ ’ਚ ‘ਆਪ’ ਦਾ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਇਸੂਦਾਨ ਗੜਵੀ ਵੀ ਸ਼ਾਮਲ ਹੈ।
Home Page ਗੁਜਰਾਤ ਚੋਣਾਂ 2022: ਪਹਿਲੇ ਗੇੜ ਦਾ ਚੋਣ ਪ੍ਰਚਾਰ ਖ਼ਤਮ, 1 ਦਸੰਬਰ ਨੂੰ...