ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਪੰਜਾਬੀਆਂ ਨੇ ਅਮਰੀਕਾ ਵਿੱਚ ਆ ਕੇ ਬਹੁਤ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ ਜਿਨ੍ਹਾਂ ਉੱਪਰ ਪੂਰੇ ਭਾਰਤੀਆਂ ਨੂੰ ਮਾਣ ਹੈ। ਅਜਿਹੀ ਹੀ ਪ੍ਰਾਪਤੀ ਏਅਰਮੈਨ ਫ਼ਸਟ ਕਲਾਸ ਗੁਰਚੇਤਨ ਸਿੰਘ ਦੇ ਹਿੱਸੇ ਆਈ ਹੈ ਜੋ ਲੈਕਲੈਂਡ ਏਅਰ ਫੋਰਸ ਬੇਸ ਟੈਕਸਾਸ ਤੋਂ ਬੇਸਿਕ ਮਿਲਟਰੀ ਟਰੇਨਿੰਗ ਵਿੱਚ ਗਰੈਜੂਏਸ਼ਨ ਕਰਨ ਵਾਲਾ ਪਹਿਲਾ ਸਿੱਖ ਬਣਿਆ ਹੈ। ਇਹ ਜਾਣਕਾਰੀ ਸਿੱਖ ਕੁਲੀਸ਼ਨ ਨੇ ਦਿੱਤੀ ਹੈ। ਉਸ ਨੂੰ ਬੀ ਐਮ ਟੀ ਆਨਰ ਗਰੈਜੂਏਟ ਰਿਬਨ ਨਾਲ ਸਨਮਾਨਿਤ ਕੀਤਾ ਜਾਵੇਗਾ, ਜੋ ਸਨਮਾਨ ਅਕੈਡਮਿਕ ਤੇ ਮਿਲਟਰੀ ਟਰੇਨਿੰਗ ਦੇ ਸਾਰੇ ਪੜਾਵਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ 10% ਟਰੇਨਿੰਗ ਫਲਾਈਟ ਗਰੈਜੂਏਟਾਂ ਨੂੰ ਦਿੱਤਾ ਜਾਂਦਾ ਹੈ। ਗੁਰਚੇਤਨ ਸਿੰਘ ਆਪਣੇ ਪਿਤਾ ਨੂੰ ਮਿਲੀ ਸ਼ਰਨ ਤੋਂ ਬਾਅਦ 2012 ਵਿੱਚ ਅਮਰੀਕਾ ਆਇਆ ਸੀ। ਉਸ ਨੂੰ 2013 ਵਿੱਚ ਅਮਰੀਕੀ ਨਾਗਰਿਕਤਾ ਮਿਲੀ ਸੀ। ਉਸ ਉਪਰੰਤ ਉਸ ਨੇ ਅਮਰੀਕੀ ਫ਼ੌਜ ਵਿੱਚ ਜਾਣ ਦਾ ਮੰਨ ਬਣਾਇਆ।
Home Page ਗੁਰਚੇਤਨ ਸਿੰਘ ਮਿਲਟਰੀ ਟਰੇਨਿੰਗ ਵਿੱਚ ਗਰੈਜੂਏਟ ਬਣਨ ਵਾਲਾ ਪਹਿਲਾ ਭਾਰਤੀ ਮੂਲ ਦਾ...