ਗੁਰਦੁਆਰਾ ਨਾਨਕਸਰ ਵਿਖੇ 24 ਅਕਤੂਬਰ ਨੂੰ ‘ਦੀਵਾਲੀ’ ਤੇ ‘ਬੰਦੀ ਛੋੜ ਦਿਵਸ’ ਮਨਾਇਆ ਜਾ ਰਿਹਾ

ਮੈਨੁਰੇਵਾ (ਆਕਲੈਂਡ), 23 ਅਕਤੂਬਰ – ਇੱਥੇ ਸਥਿਤ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ 24 ਅਕਤੂਬਰ ਦਿਨ ਸੋਮਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ‘ਦੀਵਾਲੀ’ ਤੇ ‘ਬੰਦੀ ਛੋੜ ਦਿਵਸ’ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਕੀਰਤਨ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ।
‘ਦੀਵਾਲੀ’ ਤੇ ‘ਬੰਦੀ ਛੋੜ ਦਿਵਸ’ ਦੇ ਦੀਵਾਨ ਦਾ ਵੇਰਵਾ:
ਆਸਾ ਦੀ ਵਾਰ – ਸਵੇਰੇ 6.00 ਵਜੇ ਤੋਂ 7.30 ਵਜੇ ਤੱਕ
ਸੁਖਮਨੀ ਸਾਹਿਬ ਸਵੇਰੇ 10.00 ਵਜੇ ਤੋਂ 12.00 ਵਜੇ ਤੱਕ
ਕੀਰਤਨ ਭਾਈ ਈਸ਼ਰ ਸਿੰਘ ਜੱਥਾ – ਦੁਪਹਿਰ 12.00 ਵਜੇ ਤੋਂ 1.00 ਵਜੇ ਤੱਕ
ਕੀਰਤਨ ਬੀਬੀਆਂ ਵੱਲੋਂ – ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ
ਸ਼ਬਦ ਜਾਪ – ਦੁਪਹਿਰ 2.00 ਵਜੇ ਤੋਂ 3.00 ਵਜੇ ਤੱਕ
ਕੀਰਤਨ ਭਾਈ ਗੁਰਚਰਨ ਸਿੰਘ ਤੇ ਜਸਵੰਤ ਸਿੰਘ ਜੀ ਵੱਲੋਂ – ਦੁਪਹਿਰ 3.00 ਵਜੇ ਤੋਂ 4.00 ਵਜੇ ਤੱਕ
ਸੁਖਮਨੀ ਸਾਹਿਬ – ਸ਼ਾਮ 4.00 ਵਜੇ ਤੋਂ 5.30 ਵਜੇ ਤੱਕ
ਰਹਿਰਾਸ ਸਾਹਿਬ – ਸ਼ਾਮ 5.30 ਵਜੇ ਤੋਂ 6.00 ਵਜੇ ਤੱਕ
ਕੀਰਤਨ ਭਾਈ ਈਸ਼ਰ ਸਿੰਘ ਜੱਥਾ – ਸ਼ਾਮ 6.00 ਵਜੇ ਤੋਂ 8.00 ਵਜੇ ਤੱਕ
ਕੀਰਤਨ ਬੱਚਿਆਂ ਵੱਲੋਂ – ਰਾਤ 8.00 ਵਜੇ ਤੋਂ 8.30 ਵਜੇ ਤੱਕ
ਕਵੀਸ਼ਰੀ – ਰਾਤ 8.30 ਤੋਂ 9.00 ਵਜੇ ਤੱਕ
ਅਰਦਾਸ ਤੇ ਹੁਕਮਨਾਮਾ – ਰਾਤ 9.00 ਵਜੇ ਤੋਂ 9.30 ਵਜੇ ਤੱਕ
ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਸਮਾਗਮ ਦੌਰਾਨ ਜਲੇਬੀਆਂ, ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੰਗਤਾਂ ਇਸ ਮੌਕੇ ਪਹੁੰਚ ਕੇ ਕੀਰਤਨ ਦਾ ਅਨੰਦ ਮਾਣਨ।