ਆਕਲੈਂਡ, 28 ਜੁਲਾਈ – ਅੱਜ ਸਮੁੱਚਾ ਸੰਸਾਰ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਵੇਲੇ ਸੰਸਾਰ ਭਰ ਵਿੱਚ ਕੋਰੋਨਾਵਾਇਰਸ ਨਾਲ ਜੋ ਲੜਾਈ ਸਿਹਤ ਨਾਲ ਸੰਬੰਧਿਤ ਅਮਲੇ ਅਤੇ ਇੰਸ਼ੈਂਸੀਅਲ ਵਰਕਰਾਂ ਵੱਲੋਂ ਨਿਭਾਈ ਜਾ ਰਹੀ ਹੈ, ਉਸ ਦੀ ਦਾਦ ਜਿੱਥੇ ਸਰਕਾਰਾਂ ਦੇ ਰਹੀਆਂ ਹਨ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ।
ਇਸੇ ਹੀ ਸੰਬੰਧ ਵਿੱਚ 26 ਜੁਲਾਈ ਜੁਲਾਈ ਦਿਨ ਐਤਵਾਰ ਨੂੰ ਨਿਊਜ਼ੀਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ‘ਸਰਬੱਤ ਦਾ ਭਲਾ’ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜੇ ਜਿਸ ਦੇ ਵਿੱਚ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਰਸੀਲਾ ਦੇ ਜੱਥੇ ਨੇ ਸ਼ਬਦ ਕੀਰਤਨ ਕੀਤਾ ਅਤੇ ਗੁਰ ਵਿਚਾਰਾਂ ਕੀਤੀਆਂ। ਸਟੇਜ ਸਕੱਤਰ ਸ. ਨਰਿੰਦਰ ਸਿੰਘ ਸਹੋਤਾ ਨੇ ਆਈਆਂ ਸੰਗਤਾਂ ਨੂੰ ‘ਜੀ ਆਇਆਂ’ ਆਖਿਆ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਨਿਰਮਲਜੀਤ ਸਿੰਘ ਭੱਟੀ ਨੇ ਸੰਖੇਪ ਸੰਬੋਧਨ ਦੇ ਵਿੱਚ ਕੋਵਿਡ-19 ਦੌਰਾਨ ਸੇਵਾਵਾਂ ਦੇਣ ਵਾਲੇ ਸਾਰੇ ਸਿਹਤ ਕਾਮਿਆਂ, ਡਾਕਟਰਜ਼ ਅਤੇ ਹੋਰ ਮੁੱਢਲੀਆਂ ਸੇਵਾਵਾਂ ਦੇਣ ਵਾਲਿਆਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ‘ਤੇ ਖ਼ੁਸ਼ੀ ਜ਼ਾਹਿਰ ਕੀਤੀ।
ਲੇਬਰ ਪਾਰਟੀ ਤੋਂ ਸ੍ਰੀ ਰਾਜ ਪ੍ਰਦੀਪ ਸਿੰਘ, ਸ. ਖੜਗ ਸਿੰਘ, ਪਾਪਾਕੁਰਾ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਏਨਾਹੀਲਾ ਕੇ, ਨਾਇਸੀ ਚੇਨ ਬੋਟਨੀ ਉਮੀਦਵਾਰ, ਅਰੀਨਾ ਵਿਲੀਅਮ ਮੈਨੁਰੇਵਾ ਉਮੀਦਵਾਰ, ਡਾ. ਨੇਰੂ ਲੀਵਾਸਾ ਟਾਕਾਨੀਨੀ ਉਮੀਦਵਾਰ, ਲੋਟੂ ਫੁੱਲੀ ਲਿਸਟ ਉਮੀਦਵਾਰ, ਸ. ਹਰਜੀਤ ਸਿੰਘ ਲੇਬਰ ਮੈਂਬਰ, ਐਨੀ ਸਿੰਘ ਲੇਬਰ ਇਲੈੱਕਸ਼ਨ ਚੇਅਰਪਰਸਨ, ਬਲਜੀਤ ਕੌਰ ਪੋਰਟ ਵਾਇਕਾਟੋ। ਜਦੋਂ ਕਿ ਨੈਸ਼ਨਲ ਪਾਰਟੀ ਤੋਂ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਡਾ. ਪਰਮਜੀਤ ਕੌਰ ਪਰਮਾਰ, ਸਾਂਸਦ ਐਂਡਰੀਊ ਬੈਲੀ ਅਤੇ ਸਾਬਕਾ ਐਮ. ਪੀ. ਫੀਜ਼ੀ ਸ. ਹਰਨਾਮ ਸਿੰਘ ਗੋਲੀਅਨ ਪਹੁੰਚੇ ਹੋਏ ਸਨ। ਇਨ੍ਹਾਂ ਨੇਤਾਵਾਂ ਨੇ ਜਿੱਥੇ ਮੈਨੇਜਮੈਂਟ ਨੂੰ ਇਸ ਸਮਾਗਮ ਦੀ ਵਧਾਈ ਦਿੱਤੀ ਉੱਥੇ ਸਿਹਤ ਵਰਕਰਾਂ ਦੇ ਕੀਤੇ ਜਾ ਰਹੇ ਸਨਮਾਨ ਦੀ ਵੀ ਪ੍ਰਸੰਸਾ ਕੀਤੀ। ਨਿਊਜ਼ੀਲੈਂਡ ਪੁਲਿਸ ਤੋਂ ਸ. ਗੁਰਪ੍ਰੀਤ ਸਿੰਘ ਅਰੋੜਾ, ਸਿਹਤ ਖੇਤਰ ਤੋਂ ਡਾ. ਮਨਕਰਨ ਸਿੰਘ ਬੀ.ਡੀ.ਐੱਸ., ਡਾ. ਬਲਜੀਤ ਸਿੰਘ, ਡਾ. ਰਜਨੀਸ਼ ਸ਼ਰਮਾ, ਡਾ. ਵੰਸ਼ਦੀਪ ਟਾਂਗਰੀ, ਡਾ. ਕੰਸ਼ਦੀਪ ਟਾਂਗਰੀ, ਡਾ. ਸੰਧਿਆ, ਨਰਸਿੰਗ ਖੇਤਰ ਤੋਂ ਨਿਵੇਦਿਤਾ ਸ਼ਰਮਾ ਵਿਜ, ਪ੍ਰਿਆ ਸ੍ਰੀਵਾਸਤਵ, ਵਿਕੀ ਚੇਨ, ਲੂਲੂ ਪਾਧਾਂਤ, ਸ਼ੀਨਮ ਸਿਨ੍ਹਾ, ਮਨਪ੍ਰੀਤ ਕੌਰ, ਸੰਤੋਸ਼, ਗਾਇਤਰੀ ਕਾਲੀਆ, ਸੁਖਦੀਪ ਕੌਰ, ਹਰਮਨਦੀਪ ਸਿੰਘ, ਜੋਗਿੰਦਰ ਕੌਰ, ਨਰਿੰਦਰ ਸਿੰਘ, ਗੁਰਜੀਤ ਕੌਰ, ਹਰਮਿੰਦਰ ਕੌਰ, ਰਣਜੀਤ ਕੌਰ, ਸ਼ਾਲਿਨੀ ਨਰੈਣ, ਮਨਪ੍ਰੀਤ ਗਿੱਲ, ਮਨਜੀਤ ਕੌਰ, ਸੁਨੀਤਰਾ ਚਾਂਦ ਤੇ ਰਾਜਬੀਰ ਕੌਰ ਨੂੰ ਸਿਰੋਪਾਓ ਅਤੇ ਕੋਵਿਡ-19 ਦੇ ਹੀਰੋ ਵਜੋਂ ਪ੍ਰਸ਼ੰਸਾ ਪੱਤਰ ਦਿੱਤੇ ਗਏ। ਸ.ਕਰਨੈਲ ਸਿੰਘ ਜੇ. ਪੀ. ਹੋਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅੱਜ ਦੇ ਇਸ ਸਮਾਗਮ ਨੂੰ ਰਾਜਨੀਤੀ ਗੱਲਾਂ ਤੋਂ ਅਣਭਿੱਜ ਰੱਖਿਆ ਜਾਣਾ ਸੀ, ਪਰ ਫਿਰ ਚੋਣਾਂ ਦਾ ਸਮਾਂ ਹੋਣ ਕਰਕੇ ਬੁਲਾਰੇ ਪ੍ਰਚਾਰ ਵਾਲਾ ਛੱਟਾ ਦੇ ਹੀ ਗਏ ਜਿਸ ਕਰਕੇ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਸਕੀ। ਪ੍ਰਬੰਧਕਾਂ ਨੇ ਅੱਗੇ ਤੋਂ ਖ਼ਿਆਲ ਰੱਖਣ ਲਈ ਵਾਅਦਾ ਕੀਤਾ। ਅੱਜ ਦੇ ਇਸ ਸਮਾਗਮ ਦੇ ਵਿੱਚ ਸੰਗਤ ਵੱਡੀ ਗਿਣਤੀ ਦੇ ਵਿੱਚ ਜੁੜੀਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
Home Page ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ‘ਸਰਬੱਤ ਦਾ ਭਲਾ’ ਸਮਾਗਮ...