ਗੁਰਦੁਆਰਾ ਸਾਹਿਬ ਵਿਖੇ ਭਾਰਤੀ ਸੰਵਿਧਾਨ ਦੀ ਕਾਪੀ ਸਥਾਪਿਤ ਕੀਤੀ ਗਈ
ਆਕਲੈਂਡ, 30 ਅਪ੍ਰੈਲ – ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ 30 ਅਪ੍ਰੈਲ ਦਿਨ ਐਤਵਾਰ ਨੂੰ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 132ਵੀਂ ਜਯੰਤੀ ‘ਸਮਾਨਤਾ ਦਿਵਸ’ ਦੇ ਤੌਰ ‘ਤੇ ਮਨਾਈ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵੈਲਿੰਗਟਨ ਤੋਂ ਇੰਡੀਅਨ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਅਤੇ ਭਾਰਤ ਤੋਂ ਵਿਸ਼ੇਸ਼ ਮਹਿਮਾਨ ਵਜੋਂ ਸ. ਸਤਨਾਮ ਸਿੰਘ ਸੰਧੂ (ਚੀਫ਼ ਪੈਟਰਨ ਨਿਊ ਇੰਡੀਆ ਡਿਵੈਲਪਮੈਂਟ ਫਾਊਂਡੇਸ਼ਨ) ਸਨ। ਇਸ ਮੌਕੇ ਭਾਰਤ ਤੋਂ ਸਪੈਸ਼ਲ ਡੈਲੀਗੇਸ਼ਨ ਨਿਊਜ਼ੀਲੈਂਡ ‘ਚ ਭਾਰਤ ਦੇ ਸੰਵਿਧਾਨ ਦੀ ਕਾਪੀ ਸਥਾਪਿਤ ਕਰਨ ਲਈ ਪਹੁੰਚਿਆ, ਜਿਸ ਵਿੱਚ ਸ. ਸਤਨਾਮ ਸਿੰਘ ਸੰਧੂ (ਚੀਫ਼ ਪੈਟਰਨ ਐਨਆਈਡੀ) ਅਤੇ ਸਹਿ-ਸੰਸਥਾਪਕ ਹਿਮਾਨੀ ਸੂਦ ਸ਼ਾਮਿਲ ਸਨ।
‘ਸਮਾਨਤਾ ਦਿਵਸ’ ਸਮਾਗਮ ਦੌਰਾਨ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ, ਸ. ਸਤਨਾਮ ਸਿੰਘ ਸੰਧੂ, ਹਿਮਾਨੀ ਸੂਦ, ਐਮਪੀ ਐਂਡਰਿਊ ਬੇਲੀ, ਸਾਬਕਾ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ, ਸਾਬਕਾ ਲਿਸਟ ਐਮਪੀ ਡਾ. ਪਰਮਜੀਤ ਪਰਮਾਰ ਦੀ ਹਾਜ਼ਰੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਅਤੇ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ, ਨਿਊਜ਼ੀਲੈਂਡ ਦੇ ਪ੍ਰਬੰਧਕਾਂ ਨੂੰ ਭਾਰਤ ਦੇ ਸੰਵਿਧਾਨ ਦੀ ਕਾਪੀ ਭੇਂਟ ਕੀਤੀ ਗਈ।
ਇਸ ਮੌਕੇ ਨਿਊਜ਼ੀਲੈਂਡ ਦੇ ਭਾਰਤ ਦੇ ਆਨਰੇਰੀ ਕੌਂਸਲਰ ਭਵ ਢਿੱਲੋਂ, ਐਨਆਈਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਅਤੇ ਸਹਿ-ਸੰਸਥਾਪਕ ਹਿਮਾਨੀ ਸੂਦ, ਪੁਕੀਕੋਹੀ ਤੋਂ ਨੈਸ਼ਨਲ ਦੇ ਐਮਪੀ ਐਂਡਰਿਊ ਬੇਲੀ, ਸਾਬਕਾ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ, ਸਾਬਕਾ ਲਿਸਟ ਐਮਪੀ ਡਾ. ਪਰਮਜੀਤ ਪਰਮਾਰ ਅਤੇ ਹੋਰ ਪਤਵੰਤੇ ਸਜਣ ਤੇ ਸੰਗਤਾਂ ਹਾਜ਼ਰ ਸਨ। ਸਮਾਗਮ ਦੀ ਮੁੱਖ ਮਹਿਮਾਨ ਇੰਡੀਅਨ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ‘ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਨਾਂਅ ਦੀ ਚੇਅਰ ਸਥਾਪਿਤ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਕੀਤੇ ਕੰਮਾਂ ਬਾਰੇ ਖੋਜ਼ ਕੀਤਾ ਜਾਏਗੀ। ਇਨ੍ਹਾਂ ਤੋਂ ਇਲਾਵਾ ਪੁਕੀਕੋਹੀ ਤੋਂ ਨੈਸ਼ਨਲ ਦੇ ਐਮਪੀ ਐਂਡਰਿਊ ਬੇਲੀ, ਸਾਬਕਾ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ, ਸਾਬਕਾ ਲਿਸਟ ਐਮਪੀ ਡਾ. ਪਰਮਜੀਤ ਪਰਮਾਰ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।
ਇਹ ‘ਸਮਾਨਤਾ ਦਿਵਸ’ ਸਮਾਗਮ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ, ਨਿਊ ਇੰਡੀਆ ਡਿਵੈਲਪਮੈਂਟ ਫਾਊਂਡੇਸ਼ਨ (ਐਨਆਈਡੀ) ਅਤੇ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Home Page ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ”ਸਮਾਨਤਾ ਦਿਵਸ’ ਮਨਾਇਆ ਗਿਆ