ਆਕਲੈਂਡ, 28 ਜੁਲਾਈ – ਪਿਛਲੇ ਸਾਲ ਨਿਊਜ਼ੀਲੈਂਡ ਦੇ ਦੌਰੇ ‘ਤੇ ਆਏ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦੇ ਕਾਰਜ-ਕਰਤਾ ਸ੍ਰੀ ਹਰਗੋਬਿੰਦ ਸਿੰਘ ਸ਼ੇਖਪੁਰੀਆ ਦੀ 16ਵੀਂ ਪੁਸਤਕ ‘ਨਿਊਜ਼ੀਲੈਂਡ ਦੀਆਂ ਨਿਆਮਤਾਂ (ਮੇਰਾ ਸਫ਼ਰਨਾਮਾ-ਨਿਊਜ਼ੀਲੈਂਡ)’ ਸ੍ਰੀ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ 26 ਜੁਲਾਈ ਦਿਨ ਐਤਵਾਰ ਨੂੰ ਲੋਕ ਅਰਪਣ ਕੀਤੀ ਗਈ।
ਸ੍ਰੀ ਸ਼ੇਖਪੁਰੀਆ ਜੋ ਕੇ ਸਿਹਤ ਵਿਭਾਗ ਪੰਜਾਬ ਵਿੱਚ ਇੰਨੀ ਦਿਨੀਂ ਬਤੌਰ ਸੀਨੀਅਰ ਫਾਰਮੇਸੀ ਅਫ਼ਸਰ ਡਿਊਟੀ ਨਿਭਾ ਰਹੇ ਹਨ ਅਤੇ ਨੇੜ ਭਵਿੱਖ ਵਿੱਚ ਸਿਹਤ ਸੇਵਾਵਾਂ ਤੋਂ ਨਵਿਰਤ ਹੋ ਰਹੇ ਹਨ, ਦੇ ਪਾਪਾਟੋਏਟੋਏ ਆਕਲੈਂਡ ਰਹਿੰਦੇ ਸਪੁੱਤਰ ਗੁਰਜਿੰਦਰ ਸਿੰਘ ਗੈਰੀ ਮਾਨ ਦੇ ਵਿਸ਼ੇਸ਼ ਉਪਰਾਲੇ ਨਾਲ ‘ਨਿਊਜ਼ੀਲੈਂਡ ਦੀਆਂ ਨਿਆਮਤਾਂ’ ਵੱਖ-ਵੱਖ ਖ਼ਿੱਤਿਆਂ ਦੀਆਂ ਮਾਇਆਨਾਜ਼ ਸ਼ਖ਼ਸੀਅਤਾਂ ਦੇ ਹੱਥਾਂ ਵਿੱਚ ਦਿੱਤੀਆਂ ਗਈਆਂ ਜਿਨ੍ਹਾਂ ਨੇ ਅਰਦਾਸ ਤੋਂ ਬਾਅਦ ਸ੍ਰੀ ਦਸਮੇਸ਼ ਦਰਬਾਰ ਗੁਰਦੁਆਰਾ ਦੀ ਸੰਗਤ ਦੇ ਸਨਮੁੱਖ ਕੀਤੀਆਂ।
ਜ਼ਿਕਰਯੋਗ ਹੈ ਕਿ ਇੱਥੇ ਰਹਿੰਦਿਆਂ ਸ੍ਰੀ ਹਰਗੋਬਿੰਦ ਸ਼ੇਖਪੁਰੀਆ ਦੁਆਰਾ ਆਕਲੈਂਡ ਦੇ ਆਸ ਪਾਸ ਘੁੰਮਣ ਫਿਰਨ ਸਮੇਂ ਆਪਣੇ ਹਾਵਾਂ ਭਾਵਾਂ ਨੂੰ ਇੱਕ ਪੁਸਤਕ ਰੂਪ ਵਿੱਚ ਪੇਸ਼ ਕੀਤਾ ਸੀ ਜਿਸ ਦਾ ਮੁੱਖ ਬੰਦ ਭੂਮਿਕਾ ਸ. ਅਮਰਜੀਤ ਸਿੰਘ (ਮੁੱਖ ਸੰਪਾਦਕ ਕੂਕ ਪੰਜਾਬੀ ਸਮਾਚਾਰ) ਨੇ ਲਿਖਿਆ ਹੈ ਅਤੇ ਦੋ ਸ਼ਬਦ ਸਪਾਈਸ ਰੇਡੀਓ ਦੇ ਸੰਚਾਲਕ ਨਵਤੇਜ ਰੰਧਾਵਾ ਤੇ ਪਰਮਿੰਦਰ ਪਾਪਾਟੋਏਟੋਏ ਨੇ ਸ਼ਾਮਲ ਕੀਤੇ ਹਨ ਜਦੋਂ ਕਿ ਇਸ ਸਫ਼ਰਨਾਮਾ ਪੁਸਤਕ ਦਾ ਬੈਕ ਪੇਜ ਹਰਜਿੰਦਰ ਸਿੰਘ ਬਸਿਆਲਾ (ਮੁੱਖ ਸੰਪਾਦਕ ਪੰਜਾਬੀ ਹੈਰਲਡ) ਵੱਲੋਂ ਲਿਖਿਆ ਗਿਆ ਹੈ।
‘ਨਿਊਜ਼ੀਲੈਂਡ ਦੀਆਂ ਨਿਆਮਤਾਂ (ਮੇਰਾ ਸਫ਼ਰਨਾਮਾ ਨਿਊਜ਼ੀਲੈਂਡ)’ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਸ੍ਰੀ ਦਸਮੇਸ਼ ਦਰਬਾਰ ਗੁਰਦੁਆਰਾ ਕਮੇਟੀ ਮੁਖੀ ਸਰਦਾਰ ਪ੍ਰਿਥੀਪਾਲ ਸਿੰਘ ਬੱਸਰਾ, ਸ. ਬਲਬੀਰ ਸਿੰਘ ਬਸਰਾ, ਸ. ਬੇਅੰਤ ਸਿੰਘ ਜਾਡੋਰ, ਸ. ਹਰਦੀਪ ਸਿੰਘ ਬਸਰਾ, ਸ. ਗਿਆਨ ਸਿੰਘ ਜਡੌਰ, ਸ. ਜਗਜੀਤ ਸਿੰਘ, ਸ. ਜਗਦੇਵ ਸਿੰਘ ਸਿੱਧੂ (ਸਾਬਕਾ ਸੰਪਾਦਕ ਪ੍ਰਚੰਡ ਮੈਗਜ਼ੀਨ), ਸ. ਰੇਸ਼ਮ ਸਿੰਘ, ਸ. ਗੁਰਦੀਪ ਸਿੰਘ, ਸ. ਮਹਾਂਵੀਰ ਸਿੰਘ ਅਤੇ ਹਾਜ਼ਰ ਹੋਰ ਕਈ ਮੈਂਬਰ ਤੇ ਸ਼ਖ਼ਸੀਅਤਾਂ ਨੇ ਆਪਣੇ ਕਰ ਕਮਲਾਂ ਨਾਲ ਨਿਭਾਈ।
Home Page ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ ‘ਨਿਊਜ਼ੀਲੈਂਡ ਦੀਆਂ ਨਿਆਮਤਾਂ’ ਪੁਸਤਕ ਲੋਕ ਅਰਪਣ ਕੀਤੀ...