ਚੰਡੀਗੜ੍ਹ, 21 ਅਗਸਤ (ਏਜੰਸੀ) – ਪੰਜਾਬ ਸਰਕਾਰ ਨੇ ਗੂੰਗੇ, ਬੋਲੇ, ਨੇਤਰਹੀਣ ਅਤੇ ਅੰਗਹੀਣ ਵਿਦਿਆਰਥੀਆਂ/ਸਿੱਖਿਆਰਥੀਆਂ ਨੂੰ ਦਿੱਤੇ ਜਾ ਰਹੇ ਵਜੀਫੇ ਲਈ 17 ਦਸਬੰਰ 2012 ਤੱਕ ਫਾਰਮਾਂ ਦੀ ਮੰਗ ਕੀਤੀ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਦੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗੂੰਗੇ, ਬੋਲੇ, ਨੇਤਰਹੀਣ ਅਤੇ ਅੰਗਹੀਣ….. ਵਿਦਿਆਰਥੀਆਂ ਅਤੇ ਸਿੱਖਿਆਰਥੀਆਂ ਲਈ ਚਲਾਈ ਜਾ ਰਹੀ ਵਜੀਫਾ ਸਕੀਮ ਹੇਠ 8ਵੀਂ ਤੱਕ ਦੇ ਇਨ੍ਹਾਂ ਵਿਦਿਆਰਥੀਆਂ ਨੂੰ 200 ਰੁਪਏ ਪ੍ਰਤੀ ਮਹੀਨਾ ਅਤੇ 9ਵੀਂ ਜਮਾਤ ਤੋ ਉਪਰਲੀਆਂ ਕਲਾਸਾਂ ਅਤੇ ਕੋਰਸਾਂ ਦੇ ਵਿਦਿਆਰਥੀਆਂ/ਸਿੱਖਿਆਰਥੀਆਂ ਨੂੰ ਪੜਾਈ ਲਈ 300 ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਂਦਾ ਹੈ। ਇਹ ਵਜੀਫਾ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਮਾਤਾ ਪਿਤਾ ਜਾਂ ਵਾਰਸਾਂ ਦੀ ਮਾਸਿਕ ਆਮਦਨ 60,000/- ਰੁਪਏ ਤੋ ਵੱਧ ਨਾ ਹੋਵੇ। ਸਾਲ 2012-13 ਲਈ ਵਿੱਤ ਵਿਭਾਗ ਵਲੋਂ ਇਸ ਸਕੀਮ ਹੇਠ 28.28 ਲੱਖ ਰੁਪਏ ਦੀ ਵਿਵਸਥਾ ਕੀਤੀ ਹੈ। ਵਜੀਫਾ ਲੈਣ ਵਾਲੇ ਵਿਦਿਆਰਥੀ ਆਪਣੇ ਸਬੰਧਤ ਜਿਲ੍ਹੇ ਦੇ ਜਿਲਾ ਸਮਾਜਿਕ ਸੁਰਖਿਆ ਅਫਸਰਾਂ ਦੇ ਦਫਤਰਾਂ ਤੋ ਫਾਰਮ ਪ੍ਰਾਪਤ ਕਰਕੇ ਸਕੂਲਾਂ/ਕਾਲਜਾਂ/ਸਿਖਲਾਈ ਕੇਂਦਰਾਂ ਦੀ ਸਿਫਾਰਸ਼ ਦੇ ਨਾਲ 17-12-2012 ਤੱਕ ਇਹ ਫਾਰਮ ਸਮਾਜਿਕ ਸੁਰੱਖਿਆ ਅਤੇ ਇਸਤਰੀ ਦੇ ਬਾਲ ਵਿਕਾਸ ਵਿਭਾਗ, ਐਸ ਸੀ ਓ ਨੰ:102-103 ਸੈਕਟਰ 34, ਚੰਡੀਗੜ੍ਹ ਵਿਖੇ ਭੇਜ ਜਾ ਸਕਦੇ ਹਨ ਤਾਂ ਜੋ ਬਿਨੈਕਾਰਾਂ ਨੂੰ ਵਜੀਫਾ ਦਾ ਲਾਭ ਦਿੱਤਾ ਜਾ ਸਕੇ।
Indian News ਪੰਜਾਬ ਸਰਕਾਰ ਨੇ ਗੂੰਗੇ, ਬੋਲੇ, ਨੇਤਰਹੀਣ ਤੇ ਅੰਗਹੀਣ ਵਿਦਿਆਰਥੀਆਂ ਤੋਂ ਵਜੀਫੇ ਲਈ...