ਲਾਸ ਏਂਜਲਸ, 15 ਮਾਰਚ – ਭਾਰਤੀ- ਕੈਨੇਡਿਆਈ ਯੂਟਿਊਬਰ ਅਤੇ ‘ਲੇਟ ਨਾਈਟ ਟਾਕ ਸ਼ੋਅ’ ਦੀ ਮੇਜ਼ਬਾਨ ਲਿਲੀ ਸਿੰਘ ਭਾਰਤ ਸਰਕਾਰ ਦੇ ਵੱਲੋਂ 3 ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਹਮਾਇਤ ਵਾਲਾ ਮਾਸਕ ਪਹਿਨ ਕੇ ਗ੍ਰੈਮੀ ਐਵਾਰਡ-2021 ਦੇ ਸਮਾਗਮ ਵਿੱਚ ਸ਼ਾਮਲ ਹੋਈ।
ਲਿਲੀ ਸਿੰਘ ਦੇ ਮਾਸਕ ‘ਤੇ ‘ਆਈ ਸਟੈਂਡ’ ਵਿਦ ਫਾਰਮਰਜ਼’ ਲਿਖਿਆ ਹੋਇਆ ਸੀ। ਲਿਲੀ ਸਿੰਘ ਨੇ ਟਵਿੱਟਰ ‘ਤੇ ਆਪਣੀ ਇਹ ਤਸਵੀਰ ਪੋਸਟ ਕੀਤੀ। ਉਸ ਨੇ ਲਿਖਿਆ ਕਿ ਰੈੱਡ ਕਾਰਪੈੱਟ ਨੂੰ ਮੀਡੀਆ ਵਿੱਚ ਚੰਗੀ ਕਵਰੇਜ ਮਿਲਦੀ ਹੈ, ਇਸ ਲਈ ਇਹ ਕਿਸਾਨਾਂ ਪ੍ਰਤੀ ਇੱਕਜੁੱਟਤਾ ਪ੍ਰਗਟਾਉਣ ਦਾ ਸਹੀ ਮੌਕਾ ਸੀ। ਉਸ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ, ”ਮੈਂ ਜਾਣਦੀ ਹਾਂ ਕਿ ਰੈੱਡ ਕਾਰਪੈਟ/ਐਵਾਰਡ ਸਮਾਗਮ ਦੀਆਂ ਤਸਵੀਰਾਂ ਸਭ ਤੋਂ ਵਧ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ, ਇਸ ਲਈ ਮੈਂ ਮੀਡੀਆ ਲਈ ਇਹ ਤਸਵੀਰ ਸਾਂਝੀ ਕਰ ਰਹੀ ਹਾਂ। ਇਸ ਨੂੰ ਬਿਨਾਂ ਝਿਜਕ ਪ੍ਰਸਾਰਿਤ ਕਰੋ।’ ਇਸ ਤੋਂ ਪਹਿਲਾਂ ਉਸ ਨੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਨ ਲਈ ਪੌਪ ਸਟਾਰ ਰਿਹਾਨਾ ਦਾ ਧੰਨਵਾਦ ਕੀਤਾ ਸੀ।
Home Page ਗ੍ਰੈਮੀ ਐਵਾਰਡ ਸਮਾਗਮ ‘ਚ ਯੂਟਿਊਬਰ ਲਿਲੀ ਸਿੰਘ ਕਿਸਾਨਾਂ ਦੀ ਹਮਾਇਤ ਵਾਲਾ ਮਾਸਕ...