ਪੇਈਚਿੰਗ, 21 ਮਾਰਚ – ਚਾਈਨਾ ਈਸਟਰਨ ਏਅਰਲਾਈਨਜ਼ ਦਾ ਜਹਾਜ਼ ਬੋਇੰਗ 737 ਦੱਖਣੀ ਸੂਬੇ ਗੁਆਂਗਜ਼ੀ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼ ਕਨਮਿੰਗ ਤੋਂ ਗੁਆਂਗਜ਼ੂ ਜਾ ਰਿਹਾ ਸੀ। ਜਹਾਜ਼ ਵਿੱਚ 132 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ 123 ਮੁਸਾਫ਼ਰ ਤੇ 9 ਅਮਲੇ ਦੇ ਮੈਂਬਰ ਹਨ। ਇਨ੍ਹਾਂ ਸਾਰਿਆਂ ਦੇ ਬਚਣ ਦੀ ਸੰਭਾਵਨਾ ਮੱਧਮ ਪੈਂਦੀ ਜਾ ਰਹੀ ਹੈ। ਉੱਥੇ, ਰਾਤ ਪੈਣ ਦੇ ਨਾਲ ਹੀ ਪਹਾੜੀ ਖੇਤਰ ਵਿੱਚ ਬਚਾਅ ਕਾਰਜਾਂ ਵਿੱਚ ਮੁਸ਼ਕਲ ਆ ਰਹੀ ਹੈ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਨੇ ਖੇਤਰੀ ਆਫ਼ਤ ਪ੍ਰਬੰਧਨ ਵਿਭਾਗ ਦੇ ਹਵਾਲੇ ਨਾਲ ਲਿਖਿਆ, ”ਚਾਈਨਾ ਈਸਟਰਨ ਏਅਰਲਾਈਨ ਦਾ ‘ਬੋਇੰਗ 737’ ਜਹਾਜ਼ ਤੈਂਗਸ਼ਿਆਨ ਕਾਊਂਟੀ ਦੇ ਵੁਜ਼ੂਹੂ ਸ਼ਹਿਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਆਲੇ-ਦੁਆਲੇ ਦੇ ਪਹਾੜੀ ਇਲਾਕੇ ਵਿੱਚ ਅੱਗ ਲੱਗ ਗਈ। ਇਹ ਲਗਭਗ ਇੱਕ ਦਹਾਕੇ ਵਿੱਚ ਚੀਨ ਦਾ ਸਭ ਤੋਂ ਵੱਡਾ ਹਾਦਸਾ ਹੈ।
Home Page ਚਾਈਨਾ ਈਸਟਰਨ ਏਅਰਲਾਈਨ ਦਾ ਜਹਾਜ਼ ਹਾਦਸਾਗ੍ਰਸਤ, 132 ਵਿਅਕਤ ਸਨ ਸਵਾਰ