ਸ਼ੇਨਜ਼ੇਨ, 27 ਨਵੰਬਰ – ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਅੱਜ ਇੱਥੇ ਚੀਨ ਮਾਸਟਰਜ਼ ਦੇ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਚੀਨ ਦੇ ਲਿਯਾਂਗ ਵੇਈ ਕੇਂਗ ਅਤੇ ਵਾਂਗ ਚਾਂਗ ਦੀ ਜੋੜੀ ਤੋਂ ਹਾਰ ਗਈ।
ਭਾਰਤ ਦੀ ਚੈਂਪੀਅਨ ਜੋੜੀ ਪਹਿਲਾ ਗੇਮ 19-21 ਨਾਲ ਗੁਆ ਬੈਠੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਦੂਜਾ ਗੇਮ 21-18 ਨਾਲ ਜਿੱਤ ਲਿਆ। ਭਾਰਤੀ ਜੋੜੀ ਨੇ ਫ਼ੈਸਲਾਕੁੰਨ ਗੇਮ ਵਿੱਚ 1-8 ਨਾਲ ਪੱਛੜਨ ਮਗਰੋਂ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਨੂੰ 19-21 ਨਾਲ ਗੁਆ ਕੇ ਇੱਕ ਘੰਟਾ 11 ਮਿੰਟ ਵਿੱਚ ਹਾਰ ਗਏ।
ਇਹ ਭਾਰਤੀ ਜੋੜੀ ਆਪਣੇ ਦੂਜੇ ਬੀਡਬਲਿਊਐੱਫ ਸੁਪਰ 750 ਖਿਤਾਬ ਤੋਂ ਮਹਿਜ਼ ਇੱਕ ਜਿੱਤ ਦੂਰ ਸੀ ਪਰ ਲਿਆਂਗ ਵੇਈ ਕੇਂਗ ਅਤੇ ਵਾਂਗ ਦੀ ਦੁਨੀਆ ਦੀ ਨੰਬਰ ਇੱਕ ਜੋੜੀ ਨੇ ਉਨ੍ਹਾਂ ਦੀ ਇਸ ਉਮੀਦ ਨੂੰ ਪੂਰਾ ਨਹੀਂ ਹੋਣ ਦਿੱਤਾ। ਹਾਂਗਜ਼ੂ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਭਾਰਤੀ ਜੋੜੀ ਨੇ ਦੂਜੀ ਗੇਮ ਵਿੱਚ ਵਾਪਸੀ ਕੀਤੀ ਅਤੇ ਇਸ ਨੂੰ ਫ਼ੈਸਲਾਕੁੰਨ ਗੇਮ ਤੱਕ ਲੈ ਗਏ ਪਰ ਚੀਨ ਦੀ ਜੋੜੀ ਨੇ ਸਬਰ ਤੋਂ ਕੰਮ ਲੈਂਦਿਆਂ ਖਿਤਾਬ ਜਿੱਤਿਆ।
Home Page ਚੀਨ ਮਾਸਟਰਜ਼ ਪੁਰਸ਼ ਡਬਲਜ਼ ਦੇ ਫਾਈਨਲ ’ਚ ਚੀਨ ਦੇ ਲਿਯਾਂਗ ਵੇਈ ਕੇਂਗ...