ਚੀਫ਼ ਖਾਲਸਾ ਦੀਵਾਨ ਨੂੰ ਆਪਣੀ ਵੈੱਬਸਾਈਟ ਅੱਪਡੇਟ ਕਰਨ ਦੀ ਅਪੀਲ

ਡਾ. ਚਰਨਜੀਤ ਸਿੰਘ ਗੁਮਟਾਲਾ, 0019375739812 ਡੇਟਨ (ਓਹਇਹੋ), ਯੂ ਐਸ ਏ, 919417533060 ਵਟਸ ਐਪ, E-mail: gumtalacs@gmail.com

ਅੰਮ੍ਰਿਤਸਰ, 24 ਜੂਨ – ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਇੱਕ ਈ-ਮੇਲ ਰਾਹੀਂ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਸ. ਨਿਰਮਲ ਸਿੰਘ ਨੂੰ ਅਪੀਲ ਕੀਤੀ ਹੈ ਕਿ ਦੀਵਾਨ ਦੀ ਵੈੱਬਸਾਈਟ ਚੀਫ਼ ਖ਼ਾਲਸਾ ਦੀਵਾਨ ਡਾਟ ਕਾਮ ਨੂੰ ਮੁਕੰਮਲ ਕਰਵਾਉਣ ਦੀ ਖੇਚਲ ਕੀਤੀ ਜਾਵੇ ਕਿਉਂਕਿ ਇਸ ਸਮੇਂ ਤੁਸੀਂ ਕੋਈ ਲਿੰਕ ਖੋਲ੍ਹੋ ਤਾਂ ਅੰਗਰੇਜ਼ੀ ਵਿੱਚ ਲਿਖਿਆ ਆ ਰਿਹਾ ਹੈ ‘ਦਿਸ ਪੇਜ ਇਜ਼ ਅੰਡਰ ਕੰਸਟਰੱਕਸ਼ਨ’ (ਇਹ ਪੰਨਾ ਉਸਾਰੀ ਅਧੀਨ ਹੈ)।
ਜਦ ਅਸੀਂ ਵੈੱਬਸਾਈਟ ਖੋਲ੍ਹਦੇ ਹਾਂ ਤਾਂ ਉੱਪਰ ਜੋ ਲਿੰਕ ਹਨ ਉਹ ਹਨ ਹੋਮ, ਅਬਾਊਟ, ਸੀ ਕੇ ਡੀ, ਅਵਰ ਪ੍ਰੋਜੈਕਟਸ, ਗੈਲਰੀ, ਪਬਲੀਕੇਸ਼ਨਜ਼, ਈਵੈਂਨਟਸ, ਕਨਟੈਕਟ ਅਸ। ਇਨ੍ਹਾਂ ਵਿੱਚ ਬਣਦੀ ਸਮੱਗਰੀ ਪਾਉਣ ਦੀ ਖੇਚਲ ਕੀਤੀ ਜਾਵੇ। ਇਸ ਸਮੇਂ ਕੇਵਲ ਪ੍ਰਧਾਨ ਸ. ਨਿਰਮਲ ਸਿੰਘ ਦਾ ਸੰਦੇਸ਼ ਫ਼ੋਟੋ ਸਮੇਤ ਹੈ।
ਦੀਵਾਨ ਨੂੰ ਚਾਹੀਦਾ ਹੈ ਕਿ ਉਹ ਜਿੰਨੀ ਦੇਰ ਤੀਕ ਨਵੀਂ ਵੈੱਬਸਾਈਟ ਨਹੀਂ ਬਣਦੀ ਓਨੀ ਦੇਰ ਤੀਕ ਪੁਰਾਣੀ ਵੈੱਬਸਾਈਟ ਚਾਲੂ ਰੱਖੇ। ਵੈੱਬਸਾਈਟ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਹੋਣੀ ਚਾਹੀਦੀ ਹੈ