ਆਕਲੈਂਡ, 21 ਜੁਲਾਈ – ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਦੀ ਜੂਨ ਮਹੀਨੇ ਨਵੀਂ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਚੇਅਰਮੈਨ ਤੇ ਉਪ-ਚੇਅਰਮੈਨ ਦੀ ਵੀ ਚੋਣ ਕੀਤੀ ਗਈ। ਲਾਈਫ਼ ਮੈਂਬਰ ਅਤੇ ਫਾਊਂਡਰ ਮੈਂਬਰਾਂ ਦੀ ਹੋਈ ਮੀਟਿੰਗ ਦੇ ਵਿੱਚ ਅਗਲੇ ਚੇਅਰਮੈਨ ਦੇ ਤੌਰ ‘ਤੇ ਸ. ਜਸਵਿੰਦਰ ਸੰਧੂ ਅਤੇ ਉਪ-ਚੇਅਰਮੈਨ ਦੇ ਤੌਰ ‘ਤੇ ਸ. ਹਰਭਜਨ ਢਾਂਡਾ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਗਿਆ। ਪ੍ਰਬੰਧਕੀ ਕਮੇਟੀ ਵੱਲੋਂ ਦੋਵੇਂ ਚੁਣੇ ਗਏ ਨਵੇਂ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।
Home Page ਚੇਅਰਮੈਨ ਸ. ਜਸਵਿੰਦਰ ਸੰਧੂ ਅਤੇ ਉਪ-ਚੇਅਰਮੈਨ ਸ. ਹਰਭਜਨ ਢਾਂਡਾ ਨੂੰ ਚੁਣਿਆ ਗਿਆ