ਲੰਡਨ, 11 ਜੂਨ – ਇੱਥੇ ਭਾਰਤ ਨੇ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ‘ਬੀ’ ਦੇ ਆਪਣੇ ਆਖ਼ਰੀ ਕਰੋ ਜਾ ਮਰੋਂ ਵਾਲੇ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ੮ ਵਿਕਟਾਂ ਦੇ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪੁੱਜ ਗਿਆ ਹੈ। ਇਸ ਹਾਰ ਨਾਲ ਦੱਖਣੀ ਅਫ਼ਰੀਕਾ ਚੈਂਪੀਅਨ ਟਰਾਫ਼ੀ ‘ਚੋਂ ਬਾਹਰ ਹੋ ਗਿਆ। ਭਾਰਤ ਇਸ ਤਰ੍ਹਾਂ ਸੈਮੀ ਫਾਈਨਲ ਵਿੱਚ ਪੁੱਜਣ ਵਾਲੀ ਤੀਜੀ ਟੀਮ ਬਣ ਗਿਆ ਹੈ। ਹੁਣ ਭਾਰਤ ਦਾ ਆਪਣੇ ਗਰੁੱਪ ਵਿੱਚ ਸਿਖਰ ਉੱਤੇ ਰਹਿਣਾ ਲਗਭਗ ਤੈਅ ਹੈ।
ਭਾਰਤੀ ਗੇਂਦਬਾਜ਼ਾਂ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਕਰਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫ਼ਰੀਕਾ ਨੇ 44.3 ਓਵਰਾਂ ਵਿੱਚ 191 ਦੌੜਾਂ ਹੀ ਬਣਾਈਆਂ। ਦੱਖਣੀ ਅਫ਼ਰੀਕਾ ਵੱਲੋਂ ਹਾਸ਼ਿਮ ਆਮਲਾ ਨੇ 35, ਕਵਿੰਟਨ ਡਿ ਕਾਕ ਨੇ 53 ਅਤੇ ਫਾਫ ਡੂ ਪਲੇਸਿਸ ਨੇ 36 ਦਾ ਯੋਗਦਾਨ ਪਾਇਆ। ਦੱਖਣੀ ਅਫ਼ਰੀਕਾ ਦੀਆਂ 8 ਵਿਕਟਾਂ 51 ਦੌੜਾਂ ਅੰਦਰ ਹੀ ਡਿਗ ਗਈਆਂ। ਭਾਰਤੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ 2, ਜਸਪ੍ਰੀਤ ਬੁਮਰਾ ਨੇ 2 ਅਤੇ ਰਵੀਚੰਦਰਨ ਅਸ਼ਵਿਨ, ਹਾਰਦਿਕ ਪਾਂਡਯ ਅਤੇ ਰਵਿੰਦਰ ਜਡੇਜਾ ਨੇ 1-1 ਵਿਕਟ ਵਿਕਟ ਹਾਸਲ ਕੀਤਾ। ਦੱਖਣੀ ਅਫ਼ਰੀਕਾ ਦੇ 3 ਬੱਲੇਬਾਜ਼ ਰਨ ਆਊਟ ਹੋਏ।
ਵਿਸ਼ਵ ਦੀ ਨੰਬਰ ਇੱਕ ਟੀਮ ਦੱਖਣੀ ਅਫ਼ਰੀਕਾ ਵੱਲੋਂ ਮਿਲੇ ਅਸਾਨ ਟੀਚੇ ਨੂੰ ਭਾਰਤੀ ਟੀਮ ਨੇ 38 ਓਵਰਾਂ ਵਿੱਚ 2 ਵਿਕਟਾਂ ਉੱਤੇ 193 ਦੌੜਾਂ ਬਣਾ ਕੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਨੇ 78 ਅਤੇ ਕਪਤਾਨ ਵਿਰਾਟ ਕੋਹਲੀ ਦੀਆਂ ਨਾਬਾਦ ਨੇ 76 ਦੌੜਾਂ ਬਣਾ ਕੇ ਭਾਰਤ ਨੂੰ ਇਤਿਹਾਸਕ ਜਿੱਤ ਦਵਾਈ। ਭਾਰਤੀ ਖਿਡਾਰੀ ਜਸਪ੍ਰੀਤ ਬੁਮਰਾ ਨੂੰ ‘ਮੈਨ ਆਫ਼ ਦੀ ਮੈਚ’ ਖ਼ਿਤਾਬ ਦਿੱਤਾ ਗਿਆ।
Cricket ਚੈਂਪੀਅਨਜ਼ ਟਰਾਫ਼ੀ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਸੈਮੀ ਫਾਈਨਲ ‘ਚ...