ਲੰਡਨ, 14 ਮਈ – ਚੈਂਪੀਅਨਜ਼ ਲੀਗ ਫੁੱਟਬਾਲ ਦਾ ਫਾਈਨਲ ਮੁਕਾਬਲਾ ਚੈਲਸੀ ਤੇ ਮਾਨਚੈਸਟਰ ਸਿਟੀ ਦਰਮਿਆਨ ਪੋਰਤੋ ਵਿਖੇ 29 ਮਈ ਨੂੰ ਖੇਡਿਆ ਜਾਵੇਗਾ, ਜਿਸ ਲਈ ਪੁਰਤਗਾਲ ਸਰਕਾਰ ਨੇ 12 ਹਜ਼ਾਰ ਦਰਸ਼ਕਾਂ ਨੂੰ ਮੈਚ ਦੇਖਣ ਲਈ ਸਟੇਡੀਅਮ ਵਿੱਚ ਦਾਖ਼ਲੇ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਯੂਰਪੀਅਨ ਫੁੱਟਬਾਲ ਮਹਾਸੰਘ ਨੇ ਕੀਤੀ ਹੈ। ਪੋਰਤੋ ਵਿਖੇ ਇਹ ਫਾਈਨਲ ਮੈਚ 50 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਡਰਾਗਾਓ ਸਟੇਡੀਅਮ ਵਿਚ ਖੇਡਿਆ ਜਾਵੇਗਾ।
Football ਚੈਂਪੀਅਨਜ਼ ਲੀਗ ਫਾਈਨਲ: 12 ਹਜ਼ਾਰ ਦਰਸ਼ਕਾਂ ਨੂੰ ਮੈਚ ਦੇਖਣ ਦੀ ਮਨਜ਼ੂਰੀ