ਵੈਲਿੰਗਟਨ, 19 ਸਤੰਬਰ – ਸੱਤਾਧਾਰੀ ਲੇਬਰ ਪਾਰਟੀ ਨੇ ਕਿਹਾ ਕਿ ਜੇ ਉਹ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ‘ਚ ਮੁੜ ਚੁਣੀ ਜਾਂਦੀ ਹੈ ਤਾਂ ਉਹ ਮੈਡੀਕਲ ਲੀਵ ਨੂੰ ਸਾਲ ਵਿੱਚ 5 ਦਿਨ ਤੋਂ ਵਧਾ ਕੇ 10 ਦਿਨ ਵਧਾਏਗੀ।
19 ਸਤੰਬਰ ਦਿਨ ਸ਼ਨੀਵਾਰ ਨੂੰ ਲੇਬਰ ਨੇ ਕੀਵੀ ਵਰਕਰਾਂ ਦੀ ਹਮਾਇਤ ਕਰਨ ਦੇ ਮਕਸਦ ਨਾਲ ਨੀਤੀ ਦਾ ਐਲਾਨ ਕੀਤਾ। ਵਰਕ ਪਲੇਸ ਐਂਡ ਰਿਲੇਸ਼ਨ ਦੇ ਬੁਲਾਰੇ ਐਂਡਰਿਊ ਲਿਟਲ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਕਿ ਨਿਊਜ਼ੀਲੈਂਡ ਵਿੱਚ ਕੰਮ ਕਰਨ ਵਾਲੇ ਨਿਊਜ਼ੀਲੈਂਡਰ ਸੁਰੱਖਿਅਤ, ਸਿਹਤਮੰਦ ਅਤੇ ਅਰਥ ਵਿਵਸਥਾ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਕਦਰ ਕੀਤੀ ਗਈ ਹੈ ਇਹ ਲੇਬਰ ਦੀ ਵਰਕ ਪਲੇਸ ਰਿਲੇਸ਼ਨ ਪਾਲਿਸੀ ਦੇ ਕੇਂਦਰ ਵਿੱਚ ਹੈ।
ਪਾਰਟੀ ਨੇ ਬਿਮਾਰ ਛੁੱਟੀ ਵਧਾਉਣ, ਤਨਖ਼ਾਹ ਵਧਾਉਣ, ਕਰਮਚਾਰੀਆਂ ਨੂੰ ਕੰਮ ‘ਤੇ ਰੱਖਣ, ਨੌਕਰੀਆਂ ਵਧਾਉਣ ਅਤੇ ਆਰਥਿਕਤਾ ‘ਚ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ।
ਐਂਡਰਿਊ ਲਿਟਲ ਨੇ ਇਸ ਦਾ ਐਲਾਨ ਵੈਲਿੰਗਟਨ ਸਥਿਤ ਈਟੀਯੂ ਯੂਨੀਅਨ ਦੇ ਹੈੱਡਕੁਆਟਰ ਵਿਖੇ ਕੀਤਾ। ਉਨ੍ਹਾਂ ਨੇ ਕਿਹਾ ਕਿ, ‘ਸਾਡੀ ਆਰਥਿਕਤਾ ਨੂੰ ਅੱਗੇ ਵਧਣ ਵਿੱਚ ਮਜ਼ਦੂਰ ਮੁੱਖ ਭੂਮਿਕਾ ਨਿਭਾਉਂਦੇ ਹਨ’। ਲਿਟਲ ਨੇ ਕਿਹਾ ਕਿ, ‘ਅਸੀਂ ਇਕ ਮਜ਼ਬੂਤ ਅਤੇ ਸੰਪੰਨ ਕਰਮਚਾਰੀਆਂ ਦੇ ਬਗ਼ੈਰ ਸਫਲ ਕਾਰੋਬਾਰ ਨਹੀਂ ਵਧਾ ਸਕਦੇ’।
ਉਨ੍ਹਾਂ ਨੇ ਕਿਹਾ ਕਿ, “ਕੋਵਿਡ -19 ਨੂੰ ਮੈਨੇਜਡ ਕਰਨ ਨੇ ਇਹ ਦਿਖਾਇਆ ਹੈ ਕਿ ਵਰਕਰਾਂ ਲਈ ਇਹ ਕਿੰਨਾ ਮਹੱਤਵਪੂਰਣ ਹੈ ਕਿ ਉਹ ਬਿਮਾਰ ਹੋਣ ਤੇ ਘਰ ਰਹਿ ਸਕਣ। ਇਹੀ ਕਾਰਨ ਹੈ ਕਿ ਅਸੀਂ ਬਿਮਾਰ ਦੀ ਛੁੱਟੀ ਦੇ ਹੱਕਾਂ ਨੂੰ ਸਾਲ ਵਿੱਚ 5 ਦਿਨ ਤੋਂ 10 ਦਿਨ ਵਧਾ ਰਹੇ ਹਾਂ। ਇਸ ਦਾ ਅਰਥ ਇਹ ਹੋਵੇਗਾ ਕਿ ਲੋਕ ਘਰ ਵਿੱਚ ਹੀ ਰਹਿ ਸਕਦੇ ਹਨ ਜੇ ਉਹ ਬਿਮਾਰ ਹਨ ਅਤੇ ਕੰਮ ਕਰਨ ਵਾਲੇ ਮਾਪਿਆਂ ਲਈ ਸਹਾਇਤਾ ਅਤੇ ਲੱਚਕਤਾ ਵੀ ਪ੍ਰਦਾਨ ਕਰਨਗੇ।
ਐਂਡਰਿਊ ਲਿਟਲ ਨੇ ਕਿਹਾ “ਨਿਊਜ਼ੀਲੈਂਡ ਦੇ ਘੱਟ ਵੇਤਨ ਸਭਿਆਚਾਰ ਨੂੰ ਛੱਡਣ ਦਾ ਸਮਾਂ ਆ ਗਿਆ ਹੈ। ਇਹੀ ਕਾਰਣ ਹੈ ਕਿ ਲੇਬਰ ਘੱਟੋ ਘੱਟ ਤਨਖ਼ਾਹ ਵਧਾਉਣ ਦੇ ਨਾਲ-ਨਾਲ ਨਿਰਪੱਖ ਤਨਖ਼ਾਹ ਸਮਝੌਤੇ ਲਾਗੂ ਕਰੇਗੀ”। ਜ਼ਿਕਰਯੋਗ ਹੈ ਕਿ ਸੱਤਾਧਾਰੀ ਲੇਬਰ ਪਾਰਟੀ ਨੇ ਪਹਿਲਾਂ 2021 ਤੱਕ ਘੱਟੋ ਘੱਟ ਤਨਖ਼ਾਹ 20 ਡਾਲਰ ਕਰਨ ਦੀ ਵਚਨਬੱਧਤਾ ਕੀਤੀ ਸੀ।
ਟਰੇਡ ਯੂਨੀਅਨਸ ਕੌਂਸਲ ਨੇ ਪਾਲਿਸੀ ਦਾ ਸਵਾਗਤ ਕੀਤਾ ਹੈ। ਯੂਨੀਅਨਾਂ ਵਿੱਚ ਕੰਮ ਕਰ ਰਹੇ ਲੋਕ ਕੰਮਾਂ ‘ਤੇ ਬਿਹਤਰ ਇਲਾਜ ਲਈ ਮੁਹਿੰਮ ਚਲਾ ਰਹੇ ਹਨ। ਸੀਟੀਯੂ ਦੇ ਪ੍ਰਧਾਨ ਰਿਚਰਡ ਵੈਗਸਟਾਫ ਨੇ ਕਿਹਾ ਕਿ ਲੇਬਰ ਦੀ ਸਨਅਤੀ ਸੰਬੰਧ ਨੀਤੀ ਵਿੱਚ ਉਹੋ ਕੁੱਝ ਪ੍ਰਾਪਤ ਕਰਨ ਦੀ ਸਮਰੱਥਾ ਹੈ ਜੋ ਕੰਮਕਾਜੀ ਲੋਕਾਂ ਦੀ ਜ਼ਿੰਦਗੀ ਵਿੱਚ ਮਹੱਤਵਪੂਰਣ ਸੁਧਾਰ ਕਰਦਾ ਹੈ।
ਲੇਬਰ ਸਰਕਾਰ ਦੀ ਭਾਈਵਾਲ ਗ੍ਰੀਨ ਪਾਰਟੀ ਨੇ ਵੀ ਐਲਾਨ ਦਾ ਸਵਾਗਤ ਕੀਤਾ ਹੈ। ਗ੍ਰੀਨ ਪਾਰਟੀ ਦੇ ਵਰਕ ਐਂਡ ਸੇਫ਼ਟੀ ਦੇ ਬੁਲਾਰੇ ਜਾਨ ਲੋਗੀ ਨੇ ਕਿਹਾ ਕਿ ਜੇ ਲੇਬਰ ਨਾਲ ਭਾਈਵਾਲੀ ਵਾਲੀ ਸਰਕਾਰ ਦੀ ਮੁੜ ਚੋਣ ਕੀਤੀ ਜਾਂਦੀ ਹੈ ਤਾਂ ਅਸੀਂ ਇਨ੍ਹਾਂ ਉਪਾਵਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਨੂੰ ਯਕੀਨੀ ਬਣਾਵਾਂਗੇ।
ਹੋਰ ਪ੍ਰਮੁੱਖ ਵਿਵਸਥਾਵਾਂ ਇਹ ਹਨ :
Home Page ਚੋਣ 2020: ਲੇਬਰ ਪਾਰਟੀ ਮੈਡੀਕਲ ਲੀਵ ਨੂੰ ਸਾਲ ਵਿੱਚ 5 ਦਿਨ ਤੋਂ...