ਚੰਡੀਗੜ੍ਹ – ਭਾਰਤੀ ਹਵਾਬਾਜ਼ੀ ਮੰਤਰਾਲੇ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਹਵਾਈ ਉਡਾਣਾਂ ਆਰੰਭ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਹਵਾਈ ਅੱਡੇ ਦੇ ਨਿਰਦੇਸ਼ਕ ਸ. ਹਰਜੀਤ ਸਿੰਘ ਤੂਰ ਨੇ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਤੋਂ ਕੌਮਾਂਤਰੀ ਉਡਾਣਾਂ ਇਕ ਹਫਤੇ ਤੱਕ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਦੇ ਕਹੇ ਮੁਤਾਬਕ ਹੁਣੇ ਅਗਲੇ ਹਫਤੇ ਤੋਂ ਏਅਰ ਅਰਬੀਆ ਹਵਾਈ ਕੰਪਨੀ ਦੇ ਹਵਾਈ ਜਹਾਜ਼ ਸ਼ਾਰਜਾਹ ਤੇ ਦੁਬਈ ਲਈ ਉਡਾਣਾਂ ਭਰਨੀਆਂ ਸ਼ੁਰੂ ਕਰ ਦੇਣਗੇ। ਕਿਉਂਕਿ ਹਵਾਬਾਜ਼ੀ ਮੰਤਰਾਲੇ ਨੇ ਏਅਰ ਅਰਬੀਆ ਹਵਾਈ ਕੰਪਨੀ ਨੂੰ ਇਥੋਂ ਉਡਾਣਾਂ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਉਡਾਣਾਂ ਦੇ ਆਰੰਭ ਹੋਣ ਤੋਂ ਬਾਅਦ ਹੋਰ ਦੂਜੀਆਂ ਹਵਾਈ ਕੰਪਨੀਆਂ ਵੀ ਸਿੰਗਾਪੁਰ, ਮਲੇਸ਼ੀਆ, ਬੈਂਕਾਕ ਅਤੇ ਹਾਂਗਕਾਂਗ ਲਈ ਜਲਦੀ ਉਡਾਣਾਂ ਭਰਨੀਆਂ ਆਰੰਭ ਕਰ ਦੇਣਗੀਆਂ।
Indian News ਚੰਡੀਗੜ੍ਹ ਅੱਡੇ ਤੋਂ ਕੌਮਾਂਤਰੀ ਉਡਾਣਾਂ ਅਗਲੇ ਹਫਤੇ ਆਰੰਭ