ਆਕਲੈਂਡ, 25 ਅਕਤੂਬਰ – ਇੱਥੋਂ ਦੇ ਪਾਪਾਟੋਏਟੋਏ ਤੋਂ ਛੱਪ ਦੇ ‘ਕੂਕ ਪੰਜਾਬੀ ਸਮਾਚਾਰ’ ਨੇ ਆਪਣੇ 16 ਸਾਲ ਪੂਰੇ ਕਰ ਲਏ ਹਨ ਅਤੇ 17ਵੇਂ ਸਾਲ ਵਿੱਚ ਪੈਰ ਧਰ ਲਿਆ ਹੈ। ‘ਕੂਕ ਪੰਜਾਬੀ ਸਮਚਾਰ’ ਦਾ ਜਨਮ 25 ਅਕਤੂਬਰ 2003 ਵਿੱਚ ਆਕਲੈਂਡ ਦੇ ਇਲਾਕੇ ਪਾਪਾਟੋਏਟੋਟੇ ਦੇ 33 ਹਿੱਲ ਕ੍ਰਿਸਟ ਰੋਡ ‘ਤੇ ਹੋਇਆ ਸੀ। ਜੋ ਆਪ ਸਭਨਾਂ ਦੇ ਸਹਿਯੋਗ ਨਾਲ ਆਪਣੀ ਰਾਹੇ ਤੁਰਿਆ ਜਾ ਰਿਹਾ ਹੈ।
‘ਕੂਕ ਪੰਜਾਬੀ ਸਮਾਚਾਰ’ ਧੰਨਵਾਦੀ ਹੈ ਆਪਣੇ ਸਾਰੇ ਸਪਾਂਸਰਾਂ, ਇਸ਼ਤਿਹਾਰੀ ਕੰਪਨੀਆਂ ਦੇ ਜਿਨ੍ਹਾਂ ਨੇ ਅਖ਼ਬਾਰ ਅਤੇ ਵੈੱਬਸਾਈਟ ‘ਚ ਇਸ਼ਤਿਹਾਰ ਦੇ ਕੇ ‘ਕੂਕ’ ਦੀ ਆਵਾਜ਼ ਨੂੰ ਬੁਲੰਦ ਰੱਖਿਆ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਅੱਗੇ ਚੱਲਣ ‘ਚ ਸਹਿਯੋਗ ਦਿੰਦੇ ਰਹਿਣਗੇ। ‘ਕੂਕ’ ਸਮੂਹ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਵਾਲਿਆਂ ਤੇ ਪਾਠਕਾਂ ਦਾ ਧੰਨਵਾਦੀ ਹੈ। ‘ਕੂਕ’ ਦੀ 16ਵੀਂ ਵਰ੍ਹੇਗੰਢ ਦੇ ਮੌਕੇ ਸਮੂਹ ਪਾਠਕਾਂ, ਆਲੋਚਕਾਂ, ਇਸ਼ਤਿਹਾਰੀ ਕੰਪਨੀਆਂ, ਸਪਾਂਸਰਾਂ, ਕਾਲਮ ਨਵੀਸਾਂ, ਸਿੱਧੇ ਜਾਂ ਅਸਿੱਧੇ ਤੌਰ ‘ਤੇ ਅਖ਼ਬਾਰ ਦੀ ਕਿਸੇ ਵੀ ਤਰ੍ਹਾਂ ਸਹਾਇਤਾ ਕਰਨ ਵਾਲੇ ਸਾਰੇ ਸੱਜਣਾਂ ਅਤੇ ਸਮੂਹ ਨਿਊਜ਼ੀਲੈਂਡ ਵਾਸੀਆਂ ਨੂੰ ‘ਕੂਕ ਪੰਜਾਬੀ ਸਮਾਚਾਰ’ ਦੇ ਅਦਾਰੇ ਵੱਲੋਂ ਬਹੁਤ-ਬਹੁਤ ਵਧਾਈਆਂ।
- ਅਮਰਜੀਤ ਸਿੰਘ, ਐਡੀਟਰ, Mobil : 0064 21 028 3096, E-mail : amarjitsaini@xtra.co.nz, kukpunjabi@xtra.co.nz