ਬੈਂਗਲੂਰ, 4 ਅਗਸਤ (ਏਜੰਸੀ) – ਸੀ. ਬੀ. ਆਈ ਦੀ ਇਕ ਅਦਾਲਤ ਨੇ ਸਾਬਕਾ ਮੰਤਰੀ ਜਨਾਰਦਨ ਰੈਡੀ ਅਤੇ ਚਾਰ ਹੋਰ ਅਧਿਕਾਰੀਆਂ ਦੀ ਨਿਆਂਇਕ ਹਿਰਾਸਤ ਦਾ ਸਮਾਂ ਸੱਤ ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਇਹ ਸਾਰੇ ਰੈਡੀ ਦੀ ਕੰਪਨੀ ਐਸੋਸੀਏਟਿਡ ਮਾਈਨਿੰਗ ਕਾਰਪੋਰੇਸ਼ਨ ਦੇ ਨਾਜਾਇਜ਼ ਖਨਨ ਮਾਮਲੇ ਵਿੱਚ ਹਿਰਾਸਤ ‘ਚ ਹਨ। ਜਸਟਿਸ ਬੀ. ਐਮ. ਅੰਗਦੀ ਦੇ ਸਾਹਮਣੇ ਉਨ੍ਹਾਂ ਨੇ ਪਰਾਪੰਨਾ ਅਗਰਹਰਾ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ, ਜਿਸ ਦੇ ਬਾਅਦ ਉਸ ਦੀ ਹਿਰਾਸਤ ਦਾ ਸਮਾਂ ਵਧਾ ਦਿੱਤਾ ਗਿਆ। ਰੈਡੀ ਦੀ ਪਤਨੀ ਅਰੁਣਾ ਲਕਸ਼ਮੀ…… ਫ਼ਿਲਹਾਲ ਜ਼ਮਾਨਤ ‘ਤੇ ਹੈ ਅਤੇ ਉਹ ਅਦਾਲਤ ਵਿੱਚ ਹਾਜ਼ਰ ਸੀ।
ਇਸ ਦਰਮਿਆਨ ਰੈਡੀ ਨੇ ਨਿੱਜੀ ਸਹਿਯੋਗੀ ਮਹਿਫ਼ੂਜ ਅਲੀ ਖ਼ਾਨ ਨੇ ਦੂਸਰੀ ਬਾਰ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ। ਉਨ੍ਹਾਂ ਨੇ ਇਸ ਦੇ ਨਾਲ ਹਾਈ ਕੋਰਟ ਨੂੰ 24 ਜੁਲਾਈ ਦੇ ਆ ਦੇਸ਼ ਦੀ ਪ੍ਰਤੀ ਵੀ ਲਗਾਈ ਹੈ। ਖ਼ਾਨ ਵੀ ਮਾਮਲੇ ਵਿੱਚ ਦੋਸ਼ੀ ਹੈ। ਮਹਿਫ਼ੂਜ ਅਲੀ ਖ਼ਾਨ ਦੇ ਵਕੀਲ ਨੇ ਕਿਹਾ ਕਿ ਰਮਜਾਨ ਨੇੜੇ ਆ ਰਿਹਾ ਹੈ ਅਤੇ ਉਸ ਦੇ ਵਕੀਲ ਦਾ ਪੰਜ ਮਹੀਨੇ ਦਾ ਬੱਚਾ ਹੈ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਰਿਵਾਜ ਮੁਤਾਬਕ ਬੱਚੇ ਨੂੰ ਆਪਣਾ ਪਹਿਲਾ ਰਮਜਾਨ ਮਾਤਾ-ਪਿਤਾ ਦੇ ਨਾਲ ਬਿਤਾਉਣਾ ਹੁੰਦਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਵੇ। ਇਸ ਦੇ ਬਾਅਦ ਅਦਾਲਤ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਦੀ ਮਿਤੀ ੮ ਅਗਸਤ ਤੈਅ ਕਰ ਦਿੱਤੀ ਅਤੇ ਉਸ ਦਿਨ ਸੀ. ਬੀ. ਆਈ. ਨੇ ਆਪਣੀ ਰਿਪੋਰਟ ਦਰਜ ਕਰਵਾਉਣੀ ਹੈ।
ਸੀ. ਬੀ. ਆਈ. ਦੀ ਅਦਾਲਤ ਨੇ 24 ਜੁਲਾਈ ਨੂੰ ਏ. ਸੀ. ਮੁਥਯਾ ਅਤੇ ਐਸ. ਪੀ. ਰਾਜੂ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਮਾਮਲੇ ਵਿੱਚ ਦੋਸ਼ੀ ਮੁਥਯਾ ਅਤੇ ਰਾਜੂ ਦੀ ਜ਼ਮਾਨਤ ਅਰਜ਼ੀ ਇਸ ਆਧਾਰ ‘ਤੇ ਖਾਰਜ ਕੀਤੀ ਗਈ ਕਿ ਓ. ਐਮ. ਸੀ. ਵਿੱਚ ਨਾਜਾਇਜ਼ ਖਨਨ ਵਿੱਚ ਉਸ ਦੀ ਕਾਰਗੁਜ਼ਾਰੀ ਦਿਖਾਉਣ ਸਬੰਧੀ ਸਮੱਗਰੀ ਹੈ। ਰੈਡੀ ਨੂੰ ਸੀ. ਬੀ. ਆਈ. ਨੇ ਖਾਨ ਦੇ ਨਾਲ ਸਤੰਬਰ 2011 ਵਿੱਚ ਗ੍ਰਿਫ਼ਤਾਰ ਕੀਤਾ ਸੀ।
Indian News ਜਨਾਰਦਨ ਰੈਡੀ ਦੀ ਨਿਆਂਇਕ ਹਿਰਾਸਤ ‘ਚ ਵਾਧਾ