ਨਿਊ ਯਾਰਕ, 13 ਸਤੰਬਰ – ਜਪਾਨ ਦੀ ਸਟਾਰ ਮਹਿਲਾ ਖਿਡਾਰੀ ਨਾਓਮੀ ਓਸਾਕਾ ਨੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਬੇਲਾਰੂਸ ਦੀ ਵਿਕਤੋਰੀਆ ਅਜ਼ਾਰੇਂਕਾ ਨੂੰ ਤਿੰਨ ਸੈੱਟਾਂ 1-6 6-3 6-3 ਵਿੱਚ ਹਰਾ ਕੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ। ਉਸ ਨੇ ਪਹਿਲੇ ਸੈੱਟ ‘ਚ ਪਛੜਣ ਤੋਂ ਬਾਅਦ ਜ਼ੋਰਦਾਰ ਵਾਪਸੀ ਕੀਤੀ। ਓਸਾਕਾ ਨੇ ਦੂਜਾ ਯੂਐੱਸ ਓਪਨ ਜਿੱਤਿਆ ਹੈ, ਉਹ 2018 ਵਿੱਚ ਸਰੇਨਾ ਵਿਲੀਅਮ ਨੂੰ ਹਰਾ ਕੇ ਚੈਂਪੀਅਨ ਬਣੀ ਸੀ। ਇਸ ਤਰ੍ਹਾਂ ਉਹ ਹੁਣ ਤੱਕ ਕੁੱਲ ਤਿੰਨ ਗ੍ਰੈਂਡ ਸਲੈਮ ਜਿੱਤ ਚੁੱਕੀ ਹੈ, ਉਹ ਤਿੰਨ ਗ੍ਰੈਂਡ ਸਲੈਮ ਜਿੱਤਣ ਵਾਲੀ ਪਹਿਲੀ ਏਸ਼ੀਆ ਮਹਿਲਾ ਬਣ ਗਈ ਹੈ। ।
ਇਸ ਫਾਈਨਲ ਮੁਕਾਬਲੇ ਨੂੰ ਵੇਖਣ ਵਾਲਿਆਂ ਵਿੱਚ ਜ਼ਿਆਦਾਤਰ ਮੈਚ ਅਧਿਕਾਰੀ, ਕੁੱਝ ਪੱਤਰਕਾਰ ਅਤੇ ਸਟਾਫ਼ ਦੇ ਮੈਂਬਰ ਸਨ। ਕੋਰੋਨਾਵਾਇਰਸ ਦੇ ਕਾਰਣ ਮੁਕਾਬਲਾ ਬਹੁਤ ਘਟ ਦਰਸ਼ਕਾਂ ਦੀ ਹਾਜ਼ਰੀ ਵਿੱਚ ਖੇਡਿਆ ਗਿਆ।
Home Page ਜਪਾਨ ਦੀ ਓਸਾਕਾ ਬਣੀ ਯੂਐੱਸ ਓਪਨ ਮਹਿਲਾ ਸਿੰਗਲਜ਼ ਦੀ ਚੈਂਪੀਅਨ